For the best experience, open
https://m.punjabitribuneonline.com
on your mobile browser.
Advertisement

ਪਾਰਟੀ ਦੇ ਗੀਤ ਤੋਂ ‘ਹਿੰਦੂ’ ਅਤੇ ‘ਜੈ ਭਵਾਨੀ’ ਸ਼ਬਦ ਨਹੀਂ ਹਟਾਵਾਂਗੇ: ਊਧਵ ਠਾਕਰੇ

07:50 AM Apr 22, 2024 IST
ਪਾਰਟੀ ਦੇ ਗੀਤ ਤੋਂ ‘ਹਿੰਦੂ’ ਅਤੇ ‘ਜੈ ਭਵਾਨੀ’ ਸ਼ਬਦ ਨਹੀਂ ਹਟਾਵਾਂਗੇ  ਊਧਵ ਠਾਕਰੇ
Advertisement

ਮੁੰਬਈ, 21 ਅਪਰੈਲ
ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਣ ਕਮਿਸ਼ਨ ਵੱਲੋਂ ਪਾਰਟੀ ਦੇ ਨਵੇਂ ਗੀਤ ਤੋਂ ‘ਹਿੰਦੂ’ ਅਤੇ ‘ਜੈ ਭਵਾਨੀ’ ਸ਼ਬਦ ਹਟਾਉਣ ਲਈ ਕਿਹਾ ਹੈ ਪਰ ਉਹ ਇਸ ਨੂੰ ਨਹੀਂ ਮੰਨਣਗੇ। ਇੱਥੇ ਇੱਕ ਪ੍ਰੈੱਸ ਕਾਨਫਰੰਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਠਾਕਰੇ ਨੇ ਕਿਹਾ ਕਿ ਗੀਤ ’ਚੋਂ ‘ਜੈ ਭਵਾਨੀ’ ਸ਼ਬਦ ਹਟਾਉਣ ਲਈ ਆਖਣਾ ਮਹਾਰਾਸ਼ਟਰ ਦਾ ਅਪਮਾਨ ਹੈ। ਉਨ੍ਹਾਂ ਕਿਹਾ,‘ਛਤਰਪਤੀ ਸ਼ਿਵਾਜੀ ਮਹਾਰਾਜ ਨੇ ਹਿੰਦਵੀ ਸਵਰਾਜ ਦੇਵੀ ਤੁਲਜਾ ਭਵਾਨੀ ਦੇ ਆਸ਼ੀਰਵਾਦ ਨਾਲ ਲਿਖਿਆ ਸੀ। ਅਸੀਂ ਦੇਵੀ ਜਾਂ ਹਿੰਦੂ ਧਰਮ ਦੇ ਨਾਂ ’ਤੇ ਵੋਟਾਂ ਨਹੀਂ ਮੰਗ ਰਹੇ। ਇਹ ਅਪਮਾਨ ਹੈ ਤੇ ਇਹ ਸਹਿਣ ਨਹੀਂ ਕੀਤਾ ਜਾਵੇਗਾ।’ ਉਨ੍ਹਾਂ ਕਿਹਾ ਕਿ ਜਨਤਕ ਰੈਲੀਆਂ ਵਿੱਚ ‘ਜੈ ਭਵਾਨੀ’ ਅਤੇ ‘ਜੈ ਸ਼ਿਵਾਜੀ’ ਕਹਿਣ ਦੀ ਰਵਾਇਤ ਜਾਰੀ ਰੱਖਣਗੇ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×