For the best experience, open
https://m.punjabitribuneonline.com
on your mobile browser.
Advertisement

‘ਆਪ’ ਨੂੰ ਵਿਦੇਸ਼ ਤੋਂ 7 ਕਰੋੜ ਦੇ ਫੰਡ ਮਿਲੇ: ਈਡੀ

11:17 PM May 20, 2024 IST
‘ਆਪ’ ਨੂੰ ਵਿਦੇਸ਼ ਤੋਂ 7 ਕਰੋੜ ਦੇ ਫੰਡ ਮਿਲੇ  ਈਡੀ
Advertisement

Advertisement

ਨਵੀਂ ਦਿੱਲੀ, 20 ਮਈ

Advertisement

ਈਡੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ ਦਿੱਲੀ ਤੇ ਪੰਜਾਬ ਵਿਚ ਸਰਕਾਰਾਂ ਚਲਾ ਰਹੀ ਆਮ ਆਦਮੀ ਪਾਰਟੀ ਨੇ ਫੌਰੇਨ ਕੰਟਰੀਬਿਊਸ਼ਨ ਰੈਗੂਲੇਟਰੀ ਐਕਟ (ਐੱਫਸੀਆਰਏ) ਦੀ ਕਥਿਤ ਉਲੰਘਣਾ ਕਰਕੇ ਵਿਦੇਸ਼ ਤੋਂ 7 ਕਰੋੜ ਰੁਪਏ ਦੇ ਫੰਡ ਹਾਸਲ ਕੀਤੇ ਹਨ, ਜਿਸ ਦੀ ਜਾਂਚ ਕਰਨੀ ਬਣਦੀ ਹੈ। ਸੰਘੀ ਜਾਂਚ ਏਜੰਸੀ ਨੇ ਦਾਅਵਾ ਕੀਤਾ ਕਿ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਕੁਝ ਹੋਰਨਾਂ ਖਿਲਾਫ਼ ਡਰੱਗਜ਼ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਦੌਰਾਨ ਉਸ ਦੇ ਹੱਥ ਕੁਝ ਦਸਤਾਵੇਜ਼ ਤੇ ਈਮੇਲਾਂ ਲੱਗੀਆਂ ਹਨ, ਜਿਸ ਤੋਂ ਉਪਰੋਕਤ ਖੁਲਾਸਾ ਹੁੰਦਾ ਹੈ।

Advertisement
Author Image

A.S. Walia

View all posts

Advertisement