ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਾਂਗਾ: ਸ਼ੈਰੀ ਕਲਸੀ

09:46 AM May 25, 2024 IST
ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼ੈਰੀ ਕਲਸੀ ਨਾਲ ਹੋਰ ਆਗੂ। -ਫੋਟੋ: ਪਸਨਾਵਾਲ

ਧਾਰੀਵਾਲ:

Advertisement

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ‘ਆਪ’ ਦੇ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਧਾਰੀਵਾਲ ਵਿੱਚ ਚੋਣ ਮੀਟਿੰਗ ‘ਆਪ’ ਦੇ ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਵਿੱਚ ਹੋਈ। ਇਕੱਠ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਸ਼ੈਰੀ ਕਲਸੀ ਨੇ ਕਿਹਾ ਗੁਰਦਾਸਪੁਰ ਹਲਕੇ ਦੇ ਲੋਕਾਂ ਨੇ ਪਿਛਲੀ ਵਾਰ ਇੱਕ ਫਿਲਮ ਸਟਾਰ ਨੂੰ ਜਿਤਾਇਆ ਸੀ, ਜਿਸ ਨੇ ਬਾਅਦ ’ਚ ਲੋਕਾਂ ਨੂੰ ਦਰਸ਼ਨ ਨਹੀਂ ਦਿੱਤੇ ਤੇ ਨਾ ਹੀ ਸੰਸਦ ’ਚ ਹਾਜ਼ਰੀ ਲਵਾਈ। ਸੰਸਦ ਮੈਂਬਰ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਹਲਕੇ ਦੇ ਮੁੱਦੇ ਤੇ ਸਮੱਸਿਆਵਾਂ ਬਰਕਰਾਰ ਰਹੀਆਂ। ਸ਼ੈਰੀ ਕਲਸੀ ਨੇ ਲੋਕਾਂ ਨੂੰ ਸਮਰਥਨ ਦੀ ਅਪੀਲ ਕਰਦਿਆਂ ਕਿਹਾ ਕਿ ਜਿੱਤ ਮਿਲਣ ’ਤੇ ਉਹ ਲੋਕਾਂ ਦੀ ਉਮੀਦਾਂ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਗੂਰੂ ਰਵਿਦਾਸ ਸਭਾ ਧਾਰੀਵਾਲ ਦੇ ਸਕੱਤਰ ਬਲਕਾਰ ਸਿੰਘ ਸਣੇ ਕਈ ਪਰਿਵਾਰ ਰਿਵਾਇਤੀ ਪਾਰਟੀਆਂ ਛੱਡ ‘ਆਪ’ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸ਼ੈਰੀ ਕਲਸੀ ਨੇ ਸਵਾਗਤ ਕੀਤਾ। -ਪੱਤਰ ਪ੍ਰੇਰਕ

Advertisement
Advertisement