For the best experience, open
https://m.punjabitribuneonline.com
on your mobile browser.
Advertisement

ਸਮਰਥਕਾਂ ਨਾਲ ਕਾਂਗਰਸ ਵਿੱਚ ਹੋਵਾਂਗਾ ਸ਼ਾਮਲ: ਵੀਰੇਂਦਰ ਸਿੰਘ

10:23 AM Mar 15, 2024 IST
ਸਮਰਥਕਾਂ ਨਾਲ ਕਾਂਗਰਸ ਵਿੱਚ ਹੋਵਾਂਗਾ ਸ਼ਾਮਲ  ਵੀਰੇਂਦਰ ਸਿੰਘ
Advertisement

ਮਹਾਵੀਰ ਮਿੱਤਲ
ਜੀਂਦ, 14 ਮਾਰਚ
ਸਾਬਕਾ ਕੇਂਦਰੀ ਮੰਤਰੀ ਵੀਰੇਂਦਰ ਸਿੰਘ ਨੇ ਕਿਹਾ ਕਿ ਉਹ ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਆਪਣੇ ਲਸ਼ਕਰ ਨਾਲ ਸ਼ਾਮਲ ਹੋਣਾ ਚਾਹੁੰਦੇ ਹਨ, ਜਿੱਥੇ 3-4 ਲੱਖ ਲੋਕ ਹੋਣ ਅਤੇ ਸਮਾਗਮ ਵਿੱਚ ਸ੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਮਲਿੱਕਾਰਜੁਨ ਖੜਗੇ ਆਦਿ ਸਾਰੇ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਉਹ ਇਕੱਲੇ ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਿਲ ਹੋਣ, ਇਸ ਨਾਲ ਕੋਈ ਲਾਭ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇੱਕ ਸਮੇਂ ਦੇਵੀ ਲਾਲ ਦੇ ਨਿਆਏ ਯੁੱਧ ਵਿੱਚ ਭਾਰੀ ਗਿਣਤੀ ਲੋਕੀ ਇਕੱਠੇ ਹੋਏ ਸਨ, ਠੀਕ ਇਸੇ ਤਰ੍ਹਾਂ ਹਰਿਆਣਾ ਦਾ ਨੌਜਵਾਨ, ਮਹਿਲਾਵਾਂ, ਕਮੇਰਾ ਵਰਗ ਅਤੇ ਖਾਸ ਤੌਰ ’ਤੇ ਕਿਸਾਨ ਵੱਡੀ ਗਿਣਤੀ ਵਿੱਚ ਆਉਣਗੇ, ਜਿਸ ਨਾਲ ਰਿਕਾਰਡ ਟੁੱਟ ਜਾਵੇਗਾ।
ਸਾਬਕਾ ਕੇਂਦਰੀ ਮੰਤਰੀ ਵੀਰੇਂਦਰ ਸਿੰਘ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕੇ ਦੇ ਕਈ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਮਗਰੋਂ ਰਾਜੀਵ ਗਾਂਧੀ ਕਾਲਜ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਪੱਤਰਕਾਰਾਂ ਵੱਲੋਂ ਮਨੋਹਰ ਲਾਲ ਦੇ ਅਸਤੀਫੇ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਵੀਰੇਂਦਰ ਸਿੰਘ ਨੇ ਕਿਹਾ ਕਿ ਚੋਣਾਂ ਨੂੰ ਸਾਹਮਣੇ ਰੱਖ ਕੇ ਅਜਿਹੇ ਕਦਮ ਉਠਾਏ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਵੋਟਰ ਤਾਂ ਚੋਣ ਤੋਂ ਛੇ ਮਹੀਨੇ ਪਹਿਲਾਂ ਹੀ ਮਨ ਬਣਾ ਲੈਂਦਾ ਹੈ ਕਿ ਉਸ ਨੇ ਕਿੱਥੇ ਵੋਟ ਦੇਣਾ ਹੈ। ਇਸ ਲਈ ਭਾਜਪਾ ਦੇ ਇਸ ਫੇਰਬਦਲ ਤੋਂ ਉਨ੍ਹਾਂ ਨੂੰ ਕੋਈ ਖਾਸ ਲਾਭ ਨਹੀਂ ਹੋਣ ਵਾਲਾ। ਕਾਂਗਰਸ ਵਿੱਚ ਸ਼ਾਮਲ ਹੋਏ ਸੰਸਦ ਬਰਜਿੰਦਰ ਸਿੰਘ ਵੱਲੋਂ ਚੋਣ ਲੜਣ ਦੇ ਸਵਾਲ ’ਤੇ ਵੀਰੇਂਦਰ ਸਿੰਘ ਨੇ ਕਿਹਾ ਕਿ ਉਹ 15 ਮਾਰਚ ਨੂੰ ਉਚਾਨਾ ਆਉਣਗੇ ਤੱਦ ਲੋਕੀਂ ਉਨ੍ਹਾਂ ਤਾ ਨਿੱਘਾ ਸਵਾਗਤ ਕਰਨਗੇ। ਉਸ ਸਮੇਂ ਫੈਸਲਾ ਲਿਆ ਜਾਵੇਗਾ ਕਿ ਉਹ ਕਿੱਥੋਂ ਚੋਣ ਲੜਣਗੇ।

Advertisement

Advertisement
Author Image

sukhwinder singh

View all posts

Advertisement
Advertisement
×