ਮੋਦੀ ਨੇ ਮਹਿੰਗਾਈ ਤੇ ਬੇਰੁਜ਼ਗਾਰੀ ’ਤੇ ਇਕ ਵੀ ਸ਼ਬਦ ਨਹੀਂ ਬੋਲਿਆ: ਸ਼ੈਲਜਾ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 19 ਮਈ
ਇੰਡੀਆ ਗੱਠਜੋੜ ਦੀ ਉਮੀਦਵਾਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਭਾਜਪਾ ਨੇ ਕਿਹਾ ਕਿ ਹਰਿਆਣਾ ਵਿਚ ਆਏ ਪ੍ਰਧਾਨ ਮੰਤਰੀ ਨੇ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਪੇਪਰ ਲੀਕ ’ਤੇ ਇਕ ਵੀ ਸ਼ਬਦ ਨਹੀਂ ਬੋਲਿਆ ਜਿਸ ਤੋਂ ਸਪੱਸ਼ਟ ਹੈ ਕਿ ਭਾਜਪਾ ਲਈ ਇਹ ਮੁੱਦੇ ਹੀ ਨਹੀਂ ਹਨ। ਉਹ ਅੱਜ ਇਥੇ ਆਪਣੀ ਚੋਣ ਮੁਹਿੰਮ ਦੌਰਾਨ ਚੋਣ ਜਲਸਿਆਂ ਨੂੰ ਸੰਬੋਧਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਅੱਜ ਕਪਾਸ ਮੰਡੀ, ਸਿੰਗੀ ਕਾਟ ਮੁਹੱਲਾ, ਖਾਜਾ ਖੇੜਾ, ਰਾਮਨਗਰੀਆ, ਰਾਣੀਆ ਰੋਡ ’ਤੇ ਸਥਿਤ ਰਵਿਦਾਸ ਮੰਦਿਰ, ਨਵੀਂ ਸਬਜ਼ੀ ਮੰਡੀ ਸਥਿਤ ਰਵਿਦਾਸ ਨਗਰ, ਸਿਰਸਾ ਐਡੀਸ਼ਨਲ ਕਲੋਨੀ, ਨਵਾਂ ਹਾਊਸਿੰਗ ਬੋਰਡ, ਚਤਰਗੜ੍ਹ ਪੱਟੀ ਆਦਿ ਥਾਵਾਂ ’ਤੇ ਜਨ ਸਭਾਵਾਂ ਨੂੰ ਸੰਬੋਧਨ ਕੀਤਾ।
ਕੁਮਾਰੀ ਸ਼ੈਲਜਾ ਨੇ ਕਿਹਾ ਕਿ ਭਾਜਪਾ ਦੇ ਰਾਜ ’ਚ ਲੱਖਾਂ ਗਰੀਬ ਪਰਿਵਾਰਾਂ ਦੇ ਨਾਮ ਬੀਪੀਐੱਲ ਸੂਚੀ ’ਚੋਂ ਕੱਟੇ ਗਏ ਹਨ। ਨਾ ਕਿਸਾਨਾਂ ਦੀ ਆਮਦਨ ਦੁਗਣੀ ਹੋਈ ਤੇ ਨਾ ਉਨ੍ਹਾਂ ਨੂੰ ਫ਼ਸਲਾਂ ਦਾ ਸਮਰਥਨ ਮੁੱਲ ਮਿਲਿਆ। ਸਰਕਾਰੀ ਨੌਕਰੀਆਂ ਵਿੱਚ ਖਿਡਾਰੀਆਂ ਦਾ ਕੋਟਾ ਖ਼ਤਮ ਕਰ ਦਿੱਤਾ ਗਿਆ।