ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰਾਂਗੇ: ਟਰੂਡੋ

07:06 AM Jul 03, 2024 IST

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 2 ਜੁਲਾਈ
ਟੋਰਾਂਟੋ ਹਲਕੇ ਦੀ ਜ਼ਿਮਨੀ ਚੋਣ ਵਿੱਚ ਲਿਬਰਲ ਪਾਰਟੀ ਦੀ ਹਾਰ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ‘ਕੈਨੇਡਾ ਡੇਅ’ ਮੌਕੇ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਅਹੁਦੇ ਤੋਂ ਅਸਤੀਫਾ ਦੇਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉਨ੍ਹਾਂ ਕਿਹਾ ਕਿ ਉਹ ਚੁਣੌਤੀਆਂ ਅੱਗੇ ਗੋਡੇ ਟੇਕਣ ਦੀ ਥਾਂ ਡਟ ਕੇ ਮੁਕਾਬਲਾ ਕਰਨਗੇ। ਹਾਲਾਂਕਿ ਇਸ ਦੌਰਾਨ ਉਹ ਪਾਰਟੀ ਵਿੱਚ ਉੱਠੀਆਂ ਬਾਗੀ ਸੁਰਾਂ ਬਾਰੇ ਸਵਾਲ ਟਾਲਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੀ ਬਿਹਤਰੀ ਲਈ ਕੋਸ਼ਿਸ਼ਾਂ ਕਰਦੇ ਰਹਿਣਗੇ।
ਪਿਛਲੇ ਸੋਮਵਾਰ ਟੋਰਾਂਟੋ ਦੇ ਸੇਂਟ ਪੌਲ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਵਿਚ ਸੱਤਾਧਾਰੀ ਪਾਰਟੀ ਦੀ ਉਮੀਦਵਾਰ ਦੀ ਹੋਈ ਹਾਰ ਕਾਰਨ ਪਾਰਟੀ ਦੇ ਕਈ ਆਗੂਆਂ ਵੱਲੋਂ ਜਸਟਿਨ ਟਰੂਡੋ ਨੂੰ ਪਾਸੇ ਕਰ ਕੇ ਨਵੇਂ ਆਗੂ ਦੀ ਮੰਗ ਕੀਤੀ ਜਾ ਰਹੀ ਹੈ। ਅਲਬਰਟਾ ਤੋਂ ਸੰਸਦ ਮੈਂਬਰ ਵੱਲੋਂ ਕੀਤੀ ਗਈ ਅਜਿਹੀ ਪਹਿਲ ਤੋਂ ਬਾਅਦ ਓਟਵਾ ਦੇ ਸੰਸਦ ਮੈਂਬਰ ਚੰਦਰ ਆਨੰਦ ਅਤੇ ਕਈ ਹੋਰ ਆਗੂ ਵੀ ਇਹ ਮੰਗ ਕਰ ਰਹੇ ਹਨ। ਉਨ੍ਹਾਂ ਅਨੁਸਾਰ ਪਾਰਟੀ ਨੂੰ ਖੋਰਾ ਲੱਗਣ ਤੋਂ ਬਚਾਉਣ ਲਈ ਨਵੇਂ ਆਗੂ ਦੀ ਚੋਣ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਟੋਰਾਂਟੋ ਦੇ ਸੇਂਟ ਪੌਲ ਸੰਸਦੀ ਹਲਕੇ ’ਤੇ 1997 ਤੋਂ ਲਿਬਰਲ ਪਾਰਟੀ ਕਾਬਜ਼ ਸੀ। 2021 ਵਿੱਚ ਹੋਈ ਚੋਣ ’ਚ ਪਾਰਟੀ ਦੀ ਉਮੀਦਵਾਰ ਇੱਥੋਂ 10 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਉਸ ਨੂੰ ਡੈਨਮਾਰਕ ’ਚ ਕੈਨੇਡੀਅਨ ਸਫੀਰ ਵਜੋਂ ਭੇਜਣ ਕਰਕੇ ਇਹ ਸੀਟ ਖਾਲੀ ਹੋ ਗਈ ਅਤੇ ਹੁਣ ਜ਼ਿਮਨੀ ਚੋਣ ਵਿੱਚ ਇਹ ਸੀਟ ਕੰਜ਼ਰਵੇਟਿਵ ਪਾਰਟੀ ਦੀ ਝੋਲੀ ਪੈ ਗਈ ਹੈ।

Advertisement

Advertisement
Advertisement