ਡਰ ਤੇ ਦਹਿਸ਼ਤ ਦੇ ਮਾਹੌਲ ਵਿੱਚ ਕੀ ਧੀਆਂ ਨੂੰ ਮਿਲੇਗਾ ਇਨਸਾਫ਼: ਵਿਨੇਸ਼ ਫੋਗਾਟ
09:08 PM Jun 23, 2023 IST
ਨਵੀਂ ਦਿੱਲੀ: ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਅਤੇ ਬ੍ਰਿਜ ਭੂਸ਼ਣ ਖ਼ਿਲਾਫ਼ ਵਿੱਢੇ ਸੰਘਰਸ਼ ਦੇ ਮੁੱਖ ਚਿਹਰੇ ਵਜੋਂ ਉਭਰੀ ਵਿਨੇਸ਼ ਫੋਗਾਟ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਕੀ ਅਜਿਹੇ ਡਰ ਅਤੇ ਦਹਿਸ਼ਤ ਭਰੇ ਮਾਹੌਲ ਵਿੱਚ ਧੀਆਂ ਨੂੰ ਇਨਸਾਫ ਮਿਲ ਸਕੇਗਾ? ਵਿਨੇਸ਼ ਨੇ ਇਹ ਟਵੀਟ ਨਾਬਾਲਗ ਲੜਕੀ ਵੱਲੋਂ ਬ੍ਰਿਜ ਭੂਸ਼ਣ ਖ਼ਿਲਾਫ਼ ਲਾਏ ਗਏ ਦੋਸ਼ਾਂ ਨੂੰ ਵਾਪਿਸ ਲੈਣ ਤੋਂ ਬਾਅਦ ਕੀਤਾ ਹੈ। ਇਸੇ ਲੜਕੀ ਦੀ ਸ਼ਿਕਾਇਤ ਨੂੰ ਬ੍ਰਿਜ ਭੂਸ਼ਣ ਦੇ ਖ਼ਿਲਾਫ਼ ਪੋਕਸੋ ਐਕਟ ਤਹਿਤ ਅਧਾਰ ਬਣਾਇਆ ਗਿਆ ਸੀ। ਇੱਕ ਹੋਰ ਟਵੀਟ ਰਾਹੀਂ ਵਿਨੇਸ਼ ਨੇ ਕਿਹਾ,” ਇਨਸਾਫ ਦੀ ਇਸ ਲੜਾਈ ਵਿੱਚ ਹੋ ਰਹੀ ਦੇਰੀ ਕਾਰਨ ਕਿਧਰੇ ਇਹ ਧੀਆਂ ਹਿੰਮਤ ਨਾ ਹਾਰ ਜਾਣ, ਪ੍ਰਮਾਤਮਾ ਸਭ ਨੂੰ ਹਿੰਮਤ ਬਖਸ਼ੇ।” ਵਿਨੇਸ਼ ਨੇ ਉਲੰਪਿਕ ਤਗਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਦੇ ਨਾਲ ਨਾਬਾਲਗ ਸਣੇ ਮਹਿਲਾ ਪਹਿਲਾਵਾਨਾਂ ਦਾ ਕਥਿਤ ਸੋਸ਼ਣ ਕਰਨ ਦਾ ਦੋਸ਼ ਲਾਇਆ ਸੀ।
Advertisement
Advertisement