ਕੇਰਲ ਦਾ ਵਪਾਰੀ ਈਡੀ ਅਧਿਕਾਰੀ ਖ਼ਿਲਾਫ਼ ਸਬੂਤ ਦੇਣ ’ਚ ਨਾਕਾਮ
05:43 AM Jun 09, 2025 IST
ਨਵੀਂ ਦਿੱਲੀ, 8 ਜੂਨ
ਕੇਰਲ ’ਚ ਤਾਇਨਾਤ ਈਡੀ ਦੇ ਇੱਕ ਅਧਿਕਾਰੀ ਖ਼ਿਲਾਫ਼ ਹਾਲ ਹੀ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼ ਲਾਉਣ ਵਾਲੇ ਸੂਬੇ ਦੇ ਇੱਕ ਕਾਰੋਬਾਰੀ ਨੇ ਕੇਂਦਰੀ ਏਜੰਸੀ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਹੈ ਪਰ ਸਮਝਿਆ ਜਾ ਰਿਹਾ ਹੈ ਕਿ ਉਸ ਨੇ ਸਬੰਧਤ ਅਧਿਕਾਰੀ ਖ਼ਿਲਾਫ਼ ਕੋਈ ਜਾਣਕਾਰੀ ਜਾਂ ਕੋਈ ਸਬੂਤ ਹੋਣ ਤੋਂ ਇਨਕਾਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਕਾਰੋਬਾਰੀ ਅਨੀਸ਼ ਬਾਬੂ ਨੇ ਲੰਘੀ ਛੇ ਜੂਨ ਨੂੰ ਦਿੱਲੀ ’ਚ ਈਡੀ ਸਾਹਮਣੇ ਗਵਾਹੀ ਦਿੱਤੀ ਤੇ ਉਸ ਦਾ ਬਿਆਨ ਪੀਐੱਮਐੱਲਏ ਦੀ ਧਾਰਾ ਤਹਿਤ ਕੈਮਰੇ ਸਾਹਮਣੇ ਦਰਜ ਕੀਤਾ ਗਿਆ ਹੈ। ਪੀਐੱਮਐੱਲਏ ਤਹਿਤ ਦਿੱਤਾ ਗਿਆ ਅਜਿਹਾ ਬਿਆਨ ਅਦਾਲਤ ਸਾਹਮਣੇ ਸਵੀਕਾਰ ਕੀਤਾ ਜਾਂਦਾ ਹੈ। ਏਜੰਸੀ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਬਾਬੂ ਨੇ ਈਡੀ ਦੇ ਸੰਮਨ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ। -ਪੀਟੀਆਈ
Advertisement
Advertisement