For the best experience, open
https://m.punjabitribuneonline.com
on your mobile browser.
Advertisement

ਪੜਛ ਡੈਮ ਤੇ ਜੰਗਲਾਂ ਦੇ ਟੋਭੇ ਸੁੱਕਣ ਕਾਰਨ ਮਰ ਰਹੇ ਨੇ ਜੰਗਲੀ ਜੀਵ

06:27 AM Jun 19, 2024 IST
ਪੜਛ ਡੈਮ ਤੇ ਜੰਗਲਾਂ ਦੇ ਟੋਭੇ ਸੁੱਕਣ ਕਾਰਨ ਮਰ ਰਹੇ ਨੇ ਜੰਗਲੀ ਜੀਵ
ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਾ ਹੋਇਆ ਅਕਾਲੀ ਦਲ ਅੰਮ੍ਰਿਤਸਰ ਦਾ ਵਫ਼ਦ। -ਫੋਟੋ: ਚਿੱਲਾ
Advertisement

ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 18 ਜੂਨ
ਅਕਾਲੀ ਦਲ ਅੰਮ੍ਰਿਤਸਰ ਦੇ ਇੱਕ ਵਫ਼ਦ ਨੇ ਅੱਜ ਮੁਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਇੱਕ ਮੰਗ ਪੱਤਰ ਦੇ ਕੇ ਅੱਤ ਦੀ ਗਰਮੀ ਵਿੱਚ ਮੁਹਾਲੀ ਜ਼ਿਲ੍ਹੇ ਵਿੱਚ ਪੈਂਦੇ ਪੜਛ ਡੈਮ ਅਤੇ ਜੰਗਲਾਂ ਵਿਚਾਲੇ ਹੋਰ ਟੋਭਿਆਂ ਦੇ ਸੁੱਕਣ ਨਾਲ ਲਗਾਤਾਰ ਮਰ ਰਹੇ ਜੰਗਲੀ ਜੀਵਾਂ ਨੂੰ ਬਚਾਉਣ ਦੀ ਅਪੀਲ ਕੀਤੀ ਹੈ। ਪਾਰਟੀ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪਾਰਟੀ ਦੀ ਪੀਏਸੀ ਮੈਂਬਰ ਬਲਕਾਰ ਸਿੰਘ ਭੁੱਲਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮਿਲੇ ਵਫ਼ਦ ਨੇ ਪੱਤਰਕਾਰਾਂ ਨੂੰ ਸੋਸ਼ਲ ਮੀਡੀਆ ’ਤੇ ਪੜਛ ਡੈਮ ਵਿੱਚ ਪਾਣੀ ਸੁੱਕਣ ਨਾਲ ਮਰੇ ਹੋਏ ਜੀਵ ਜੰਤੂਆਂ ਦੀਆਂ ਤਸਵੀਰਾਂ ਵਿਖਾਉਂਦਿਆਂ ਕਿਹਾ ਕਿ ਜੰਗਲਾਤ ਵਿਭਾਗ ਜੀਵ ਜੰਤੂਆਂ ਦੀ ਜਾਨ ਬਚਾਉਣ ਵਿੱਚ ਅਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਸਨੀਕਾਂ ਨੇ ਆਪਣੇ ਸਾਧਨਾਂ ਨਾਲ ਡੈਮ ਵਿੱਚ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸਖ਼ਤ ਗਰਮੀ ਕਾਰਨ ਪਾਣੀ ਫਿਰ ਸੁੱਕ ਗਿਆ ਹੈ। ਵਫ਼ਦ ਨੇ ਮੰਗ ਕੀਤੀ ਕਿ ਜੰਗਲੀ ਜਾਨਵਰਾਂ ਦੀਆਂ ਵੱਡੀ ਪੱਧਰ ’ਤੇ ਹੋਈਆਂ ਮੌਤਾਂ ਦੇ ਕਾਰਨਾਂ ਦੀ ਜਾਂਚ ਕਰਵਾਈ ਜਾਵੇ ਅਤੇ ਅਣਗਹਿਲੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਜੰਗਲੀ ਜਾਨਵਰਾਂ, ਪੰਛੀਆਂ ਅਤੇ ਹੋਰ ਜੀਵਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਮਰੱਥ ਰਿਹਾ ਹੈ ਤੇ ਪਾਣੀ ਦਾ ਪ੍ਰਬੰਧ ਨਾ ਕਰਕੇ ਅਣਗਹਿਲੀ ਵਰਤੀ ਗਈ ਹੈ। ਵਫ਼ਦ ਦੇ ਆਗੂਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਸਾਰੇ ਮਾਮਲੇ ਵਿੱਚ ਬਣਦੀ ਕਾਰਵਾਈ ਦਾ ਭਰੋਸਾ ਦਿਵਾਇਆ ਹੈ। ਵਫ਼ਦ ਵਿੱਚ ਦਲਜੀਤ ਸਿੰਘ ਕੁੰਭੜਾ, ਸੁਖਵਿੰਦਰ ਸਿੰਘ ਭਾਟੀਆ, ਤਲਵਿੰਦਰ ਸਿੰਘ, ਸੇਵਾ ਸਿੰਘ ਗੀਗੇਮਾਜਰਾ, ਨੈਬ ਸਿੰਘ ਗੀਗੇਮਾਜਰਾ ਅਤੇ ਬਲਬੀਰ ਸਿੰਘ ਸੋਹਾਣਾ ਆਦਿ ਆਗੂ ਸ਼ਾਮਲ ਸਨ।

Advertisement

Advertisement
Author Image

joginder kumar

View all posts

Advertisement
Advertisement
×