ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਕਰਮਸਿੰਘੇ ਆਜ਼ਾਦ ਉਮੀਦਵਾਰ ਵਜੋਂ ਲੜਨਗੇ ਸ੍ਰੀਲੰਕਾ ਦੇ ਰਾਸ਼ਟਰਪਤੀ ਦੀ ਚੋਣ

07:31 AM Jul 08, 2024 IST

ਕੋਲੰਬੋ, 7 ਜੁਲਾਈ
ਸ੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਆਜ਼ਾਦ ਉਮੀਦਵਾਰ ਵਜੋਂ ਰਾਸ਼ਟਰਪਤੀ ਚੋਣ ਲੜਨਗੇ। ਉਨ੍ਹਾਂ ਦੇ ਇੱਕ ਸਹਿਯੋਗੀ ਨੇ ਅੱਜ ਮੀਡੀਆ ਵਿੱਚ ਇਹ ਦਾਅਵਾ ਕੀਤਾ ਹੈ। ‘ਨਿਊਜ਼ ਫਸਟ’ ਦੀ ਰਿਪੋਰਟ ਮੁਤਾਬਕ, ਯੂਨਾਈਟਿਡ ਨੈਸ਼ਨਲ ਪਾਰਟੀ ਦੇ ਉਪ ਚੇਅਰਮੈਨ ਰੁਵਾਨ ਵਿਜਵਰਦਨੇ ਨੇ ਪੁਸ਼ਟੀ ਕੀਤੀ ਹੈ ਕਿ ਰਾਸ਼ਟਰਪਤੀ ਚੋਣ ਯਕੀਨਨ ਕਰਵਾਈ ਜਾਵੇਗੀ ਅਤੇ ਵਿਕਰਮਸਿੰਘੇ (75) ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਨਿਊਜ਼ ਪੋਰਟਲ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ, ‘‘ਸਿਰਫ਼ ਇੱਕ ਆਗੂ ਕੋਲ ਸ੍ਰੀਲੰਕਾ ਦਾ ਆਰਥਿਕ ਸੰਕਟ ਦੂਰ ਕਰਨ ਦਾ ਗਿਆਨ ਹੈ। ਉਹ ਹੈ ਰਾਨਿਲ ਵਿਕਰਮਸਿੰਘੇ। ਉਨ੍ਹਾਂ ਆਪਣੇ ਅਮਲਾਂ ਰਾਹੀਂ ਇਸ ਨੂੰ ਸਾਬਤ ਕੀਤਾ ਹੈ।’’
ਉਧਰ, ਚੋਣ ਕਮਿਸ਼ਨ ਦੇ ਚੇਅਰਮੈਨ ਆਰਐੱਮਏਐੱਲ ਰਤਨਾਇਕੇ ਨੇ ਕਿਹਾ ਕਿ ਚੋਣ ਸੰਸਥਾ ਨੂੰ ਚੋਣਾਂ ਸਬੰਧੀ ਤਰੀਕਾਂ ਐਲਾਨਣ ਦਾ ਕਾਨੂੰਨੀ ਅਧਿਕਾਰ 17 ਜੁਲਾਈ ਤੋਂ ਬਾਅਦ ਮਿਲੇਗਾ। ਰਤਨਾਇਕੇ ਨੇ ਕਿਹਾ ਕਿ ਕਮਿਸ਼ਨ ਵੱਲੋਂ ਇਸ ਮਹੀਨੇ ਦੇ ਅਖ਼ੀਰ ਵਿੱਚ ਅਗਲੇ ਰਾਸ਼ਟਰਪਤੀ ਦੀ ਚੋਣ ਮਿਤੀ ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਮਈ ਮਹੀਨੇ ਕਿਹਾ ਸੀ ਕਿ ਰਾਸ਼ਟਰਪਤੀ ਚੋਣਾਂ 17 ਸਤੰਬਰ ਤੋਂ 16 ਅਕਤੂਬਰ ਦਰਮਿਆਨ ਕਰਵਾਈਆਂ ਜਾਣਗੀਆਂ। ਰਤਨਾਇਕੇ ਨੇ ਕਿਹਾ ਕਿ ਕਮਿਸ਼ਨ ਇਸ ਸਮੇਂ 2024 ਚੋਣ ਰਜਿਸਟਰ ਨੂੰ ਅੰਤਿਮ ਛੋਹਾਂ ਦੇਣ ਦੀ ਪ੍ਰਕਿਰਿਆ ਵਿੱਚ ਹੈ, ਜੋ ਚੋਣਾਂ ਦਾ ਆਧਾਰ ਹੋਵੇਗਾ। ਅਧਿਕਾਰੀਆਂ ਨੇ ਕਿਹਾ ਕਿ ਸੋਧੀ ਹੋਈ ਵੋਟਰ ਸੂਚੀ ਮੁਤਾਬਕ ਇੱਕ ਕਰੋੜ 70 ਲੱਖ ਤੋਂ ਵੱਧ ਲੋਕ ਵੋਟ ਪਾਉਣ ਦੇ ਯੋਗ ਹੋਣਗੇ। -ਪੀਟੀਆਈ

Advertisement

Advertisement