ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੇਪਰ ਲੀਕ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਬੁਲਡੋਜ਼ਰ ਕਿਉਂ ਨਹੀਂ ਵਰਤ ਰਹੀ ਭਾਜਪਾ: ਅਖਿਲੇਸ਼ ਯਾਦਵ

07:02 AM May 29, 2024 IST
ਅਖਿਲੇਸ਼ ਯਾਦਵ ਖੁਸ਼ੀਨਗਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਏਐੱਨਆਈ

ਗੋਰਖਪੁਰ (ਉੱਤਰ ਪ੍ਰਦੇਸ਼), 28 ਮਈ
ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਕਿ ਅੱਜ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਹਰ ਵੇਲੇ ਬੁਲਡੋਜ਼ਰ ਤਿਆਰ ਰੱਖਦੀ ਹੈ ਪਰ ਇਨ੍ਹਾਂ ਨੂੰ ਪੇਪਰ ਲੀਕ ਕਰਨ ਦੀਆਂ ਘਟਨਾਵਾਂ ’ਚ ਸ਼ਾਮਲ ਮੁਲਜ਼ਮਾਂ ਖ਼ਿਲਾਫ਼ ਨਹੀਂ ਵਰਤਦੀ। ਯਾਦਵ ਨੇ ਇਹ ਵੀ ਆਖਿਆ ਕਿ 4 ਜੂਨ ਤੋਂ ਬਾਅਦ ‘‘ਖੁਸ਼ੀਆਂ ਵਾਲੇ ਦਿਨ’’ ਹੋਣਗੇ ਜਦੋਂ (ਕੇਂਦਰ ’ਚ) ਮੰਤਰੀਆਂ ਦੀ ਕੌਂਸਲ ਬਦਲੇਗੀ। ਸਪਾ ਮੁਖੀ ਨੇ ਦਾਅਵਾ ਕੀਤਾ ਕਿ 4 ਜੂਨ ਤੋਂ ਬਾਅਦ ‘ਇੰਡੀਆ’ ਗੱਠਜੋੜ ਸਰਕਾਰ ਬਣਾਏਗਾ, ਮੁਫ਼ਤ ਮਿਲਦੇ ਰਾਸ਼ਨ ਦੀ ਮਾਤਰਾ ਵਧਾਈ ਜਾਵੇਗੀ ਅਤੇ ਰਾਸ਼ਨ ਦੇ ਨਾਲ ਮੋਬਾਈਲ ਡਾਟਾ ਵੀ ਮੁਹੱਈਆ ਕਰਵਾਇਆ ਜਾਵੇਗਾ। ਯਾਦਵ ਨੇ ਆਖਿਆ, ‘‘ਇੰਡੀਆ ਬਲਾਕ ਅਤੇ ਸਮਾਜਵਾਦੀ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਤੁਹਾਨੂੰ ਰਾਖਵੇਂਕਰਨ ਤਹਿਤ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਅਗਨੀਵੀਰ ਸਕੀਮ ਰੱਦ ਕੀਤੀ ਜਾਵੇਗੀ।’’ ਯੋਗੀ ਸਰਕਾਰ ’ਤੇ ਵਿਅੰਗ ਕੱਸਦਿਆਂ ਉਨ੍ਹਾਂ ਕਿਹਾ, ‘‘ਉਹ ਕਹਿੰਦੇ ਸਨ ਕਿ ਉਹ ਨਿਵੇਸ਼ ਲਿਆਉਣਗੇ ਪਰ ਨਿਵੇਸ਼ ਨਾ ਤਾਂ ਗੋਰਖਪੁਰ ’ਚ ਪਹੁੰਚਿਆ ਤੇ ਨਾ ਹੀ ਦਿਓਰੀਆ ਵਿੱਚ। ਇੱਥੋਂ ਤੱਕ ਉਨ੍ਹਾਂ ਨੇ ਉਹ ਅਦਾਰੇ ਵੀ ਵੇਚ ਦਿੱਤੇ ਜਿਹੜੇ ਨੌਕਰੀਆਂ ਤੇ ਰਾਖਵਾਂਕਰਨ ਮੁਹੱਈਆ ਕਰਵਾ ਸਕਦੇ ਸਨ।’’ ਯਾਦਵ ਨੇ ਖੁਸ਼ੀਨਗਰ ਜ਼ਿਲ੍ਹੇ ਅਧੀਨ ਪਦਰੌਨਾ ’ਚ ਵੀ ਸਪਾ ਉਮੀਦਵਾਰ ਅਜੈ ਪ੍ਰਤਾਪ ਸਿੰਘ ਪਿੰਟੂ ਦੇ ਹੱਕ ’ਚ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਪ੍ਰਸ਼ਨ ਪੱਤਰ ਲੀਕ ਕਰਨ ਵਾਲਿਆਂ ਖ਼ਿਲਾਫ਼ ਕਥਿਤ ਪੱਪਪਾਤੀ ਨੀਤੀਆਂ ਵਰਤਣ ਲਈ ਭਾਜਪਾ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਨੇ ਖੁਸ਼ੀਨਗਰ ’ਚ ਵਿਕਾਸ ਦੀ ਘਾਟ ਲਈ ਯੋਗੀ ਸਰਕਾਰ ਦੀ ਆਲੋਚਨਾ ਵੀ ਕੀਤੀ। ਯਾਦਵ ਨੇ ਕਿਹਾ, ‘‘ਇਨ੍ਹਾਂ ਲੋਕਾਂ (ਆਦਿਤਿਆਨਾਥ ਸਰਕਾਰ) ਦੇ ਬੁਲਡੋਜ਼ਰ ਹਮੇਸ਼ਾ ਤਿਆਰ ਰਹਿੰਦੇ ਹਨ ਪਰ ਜਦੋਂ ਇਨ੍ਹਾਂ ਨੂੰ ਪੇਪਰ ਲੀਕ ਕਰਨ ਵਾਲਿਆਂ ’ਤੇ ਚਲਾਉਣ ਦਾ ਸਮਾਂ ਆਉਂਦਾ ਹੈ ਤਾਂ ਇਨ੍ਹਾਂ ਦੀਆਂ ਚਾਬੀਆਂ ਕਿਤੇ ਗੁਆਚ ਜਾਂਦੀਆਂ ਹਨ।’’ ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ’ਚ ਲੋਕ ‘ਇੰਡੀਆ’ ਗੱਠਜੋੜ ਦੇ ਨਾਲ ਹਨ ਕਿਉਂਕਿ ਉਨ੍ਹਾਂ ਨੇ ਸੰਵਿਧਾਨ ਨੂੰ ਬਚਾਉਣ ਦਾ ਫ਼ੈਸਲਾ ਕਰ ਲਿਆ ਹੈ। -ਪੀਟੀਆਈ

Advertisement

Advertisement
Advertisement