ਥੋਕ ਮਹਿੰਗਾਈ ਦਸੰਬਰ ’ਚ ਵਧ ਕੇ 2.37 ਫੀਸਦ ਰਹੀ
05:33 AM Jan 15, 2025 IST
ਨਵੀਂ ਦਿੱਲੀ:
Advertisement
ਗੈਰ-ਖੁਰਾਕੀ ਵਸਤਾਂ, ਉਤਪਾਦਾਂ ਅਤੇ ਈਂਧਨ ਦੀਆਂ ਕੀਮਤਾਂ ਵਧਣ ਕਾਰਨ ਪਿਛਲੇ ਮਹੀਨੇ ਦਸੰਬਰ ਵਿੱਚ ਥੋਕ ਮਹਿੰਗਾਈ ਵਧ ਕੇ 2.37 ਫੀਸਦ ’ਤੇ ਪਹੁੰਚ ਗਈ। ਹਾਲਾਂਕਿ, ਇਸ ਦੌਰਾਨ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਮਾਮੂਲੀ ਗਿਰਾਵਟ ਆਈ। ਸਰਕਾਰ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਡਬਲਿਊਪੀਆਈ ਅਧਾਰਿਤ ਮਹਿੰਗਾਈ ਨਵੰਬਰ 2024 ਵਿਚ 1.89 ਫੀਸਦ ਸੀ, ਜਦੋਂਕਿ ਦਸੰਬਰ 2023 ਵਿੱਚ ਇਹ 0.86 ਫੀਸਦ ਸੀ। ਅੰਕੜਿਆਂ ਮੁਤਾਬਕ ਖ਼ੁਰਾਕੀ ਵਸਤਾਂ ਦੀ ਮਹਿੰਗਾਈ ਦਸੰਬਰ 2024 ਵਿੱਚ ਘਟ ਕੇ 8.47 ਫੀਸਦੀ ਰਹਿ ਗਈ, ਜਦਕਿ ਨਵੰਬਰ ਵਿੱਚ ਇਹ 8.63 ਫੀਸਦ ਸੀ। ਅਨਾਜ, ਦਾਲ ਅਤੇ ਕਣਕ ਦੀਆਂ ਕੀਮਤਾਂ ਵਿੱਚ ਨਰਮੀ ਆਈ ਹੈ। ਹਾਲਾਂਕਿ, ਦਸੰਬਰ ਵਿਚ ਸਬਜ਼ੀਆਂ ਦੀ ਮਹਿੰਗਾਈ ਦਰ 28.65 ਫੀਸਦ ਦੀ ਉੱਚ ਦਰ ’ਤੇ ਬਰਕਰਾਰ ਰਹੀ। ਇਕਰਾ ਦੇ ਸੀਨੀਅਰ ਅਰਥਸ਼ਾਸਤਰੀ ਰਾਹੁਲ ਅਗਰਵਾਲ ਨੇ ਕਿਹਾ ਕਿ ਥੋਕ ਮਹਿੰਗਾਈ ਵਧਣ ਦਾ ਕਾਰਨ ਈਂਧਨ, ਬਿਜਲੀ ਤੇ ਮੁੱਢਲੀਆਂ ਗ਼ੈਰ-ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਹੈ। -ਪੀਟੀਆਈ
Advertisement
Advertisement