For the best experience, open
https://m.punjabitribuneonline.com
on your mobile browser.
Advertisement

ਹੁਨਰਮੰਦ ਡਾਕਟਰ ਬਣਨ ਦੀ ਜ਼ਿੰਮੇਵਾਰੀ ਨੂੰ ਦਰਸਾਉਂਦੈ ‘ਚਿੱਟਾ ਕੋਟ’: ਜ਼ੋਰਾ ਸਿੰਘ

06:46 AM Mar 02, 2024 IST
ਹੁਨਰਮੰਦ ਡਾਕਟਰ ਬਣਨ ਦੀ ਜ਼ਿੰਮੇਵਾਰੀ ਨੂੰ ਦਰਸਾਉਂਦੈ ‘ਚਿੱਟਾ ਕੋਟ’  ਜ਼ੋਰਾ ਸਿੰਘ
ਚਿੱਟਾ ਕੋਟ ਪਾਉਣ ਦੀ ਰਸਮ ਵਿੱਚ ਕੁਲਪਤੀ ਡਾ. ਜ਼ੋਰਾ ਸਿੰਘ, ਪ੍ਰੋ. ਕੁਲਪਤੀ ਡਾ. ਤੇਜਿੰਦਰ ਕੌਰ ਅਤੇ ਮਹਿਮਾਨਾਂ ਨਾਲ ਵਿਦਿਆਰਥੀ। -ਫੋਟੋ: ਸੂਦ
Advertisement

ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 1 ਮਾਰਚ
ਦੇਸ਼ ਭਗਤ ਯੂਨੀਵਰਸਿਟੀ ਦੇ ਅਧੀਨ ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਪਹਿਲੇ ਪ੍ਰੋਫੈਸ਼ਨਲ ਬੈਚ ਦੇ ਨਵੇਂ ਵਿਦਿਆਰਥੀਆਂ ਲਈ ਵ੍ਹਾਈਟ ਕੋਟ ਸਮਾਗਮ ਕਰਵਾਇਆ। ਇਸ ਦਾ ਉਦਘਾਟਨ ਯੂਨੀਵਰਸਿਟੀ ਦੇ ਕੁਲਪਤੀ ਡਾ. ਜ਼ੋਰਾ ਸਿੰਘ ਅਤੇ ਪ੍ਰੋ. ਕੁਲਪਤੀ ਡਾ. ਤੇਜਿੰਦਰ ਕੌਰ ਨੇ ਕੀਤਾ। ਸਮਾਗਮ ਵਿੱਚ ਮੁੱਖ ਮਹਿਮਾਨ ਡਾ. ਸੰਤੋਸ਼ ਕੁਮਾਰੀ, ਸੀਨੀਅਰ ਖੇਤਰੀ ਨਿਰਦੇਸ਼ਕ, ਇਗਨੂ ਸਨ। ਇਸ ਮੌਕੇ ਖੇਤਰੀ ਨਿਰਦੇਸ਼ਕ ਡਾ. ਮੰਜੂ ਗੋਇਲ ਅਤੇ ਇਗਨੂ ਦੇ ਸਹਾਇਕ ਖੇਤਰੀ ਨਿਰਦੇਸ਼ਕ ਡਾ. ਪ੍ਰਮੇਸ਼ ਚੰਦਰਾ ਨੇ ਵੀ ਵਿਸੇਸ ਤੌਰ ’ਤੇ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਉਨਤੀ ਪਿਟਾਲੇ ਨੇ ਸਮਾਗਮ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਬਾਅਦ ਬੀਡੀਐੱਸ ਫਸਟ ਪ੍ਰੋਫੈਸ਼ਨਲ ਬੈਚ-2023 ਦੇ ਵਿਦਿਆਰਥੀਆਂ ਨੂੰ ਮਹਿਮਾਨਾਂ ਵੱਲੋਂ ਚਿੱਟੇ ਕੋਟ ਪਹਿਨਾਏ ਗਏ। ਕੁਲਪਤੀ ਡਾ. ਜ਼ੋਰਾ ਸਿੰਘ ਨੇ ਸਫ਼ੈਦ ਕੋਟ ਦੀ ਮਹੱਤਤਾ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ,‘‘ਇਹ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ ਅਤੇ ਇੱਕ ਹੁਨਰਮੰਦ ਡਾਕਟਰ ਬਣਨ ਦਾ ਮੀਲ ਪੱਥਰ ਹੈ।’’ ਉਨ੍ਹਾਂ ਵਿਦਿਆਰਥੀਆਂ ਨੂੰ ਸਮਰਪਣ ਅਤੇ ਦੇਖਭਾਲ ਨਾਲ ਆਪਣੀ ਭੂਮਿਕਾ ਤੱਕ ਪਹੁੰਚ ਕਰਨ ਦੀ ਸਲਾਹ ਦਿੱਤੀ। ਡਾ. ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਚਿੱਟਾ ਕੋਟ ਪਹਿਨ ਕੇ ਅੱਜ ਤੋਂ ਉਨ੍ਹਾਂ ਦਾ ਪੇਸ਼ੇਵਰ ਸਫ਼ਰ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਲੇਖ ਲਿਖਣ ਲਈ ਡਾ. ਸੁਖਪਾਲ ਕੌਰ ਅਤੇ ਡਾ: ਰਜਨੀਸ਼ ਨੂੰ ਸਨਮਾਨਿਤ ਕੀਤਾ ਗਿਆ, ਜਦਕਿ ਵਿਦਿਆਰਥੀ ਰੰਜਨ ਕੁਮਾਰ ਅਤੇ ਵਾਸੁਪਾਲੀ ਨਿਕਿਤਾ ਨੂੰ ਪਹਿਲਾ ਇਨਾਮ ਮਿਲਿਆ। ਪੋਸਟਰ ਮੇਕਿੰਗ ਲਈ ਵੱਖ-ਵੱਖ ਅੰਤਰ-ਸ਼੍ਰੇਣੀ ਮੁਕਾਬਲਿਆਂ ਦੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਵਿਦਿਆਰਥੀ ਨਿਖਿਲ ਰਾਣਾ ਨੇ ਸਟੇਜ ’ਤੇ ਗੀਤਾਂ ਦੀ ਮਨਮੋਹਕ ਪੇਸ਼ਕਾਰੀ ਦਿੱਤੀ। ਕਾਲਜ ਦੇ ਉਪ ਪ੍ਰਿੰਸੀਪਲ ਡਾ. ਅਜੀਤਪਾਲ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਅੰਗ ਵਿਗਿਆਨ ਵਿਭਾਗ ਨੇ ਇੱਕ ਕੈਡੇਵਰਿਕ ਓਥ ਸਮਾਗਮ ਕਰਵਾਇਆ। ਵਿਦਿਆਰਥੀਆਂ ਨੇ ਸਰੀਰ ਦਾਨ ਕਰਨ ਵਾਲੇ ਵਿਅਕਤੀ ਨੂੰ ਸ਼ਰਧਾਂਜਲੀ ਭੇਟ ਕੀਤੀ।

Advertisement

Advertisement
Author Image

joginder kumar

View all posts

Advertisement
Advertisement
×