For the best experience, open
https://m.punjabitribuneonline.com
on your mobile browser.
Advertisement

ਪਾਕਿ, ਅਫਗਾਨਿਸਤਾਨ ਤੇ ਬੰਗਲਾਦੇਸ਼ ਤੋਂ ਆਏ ਸ਼ਰਨਾਰਥੀਆਂ ਨੂੰ ਕਿੱਥੇ ਰੱਖੇਗੀ ਭਾਜਪਾ: ਆਤਿਸ਼ੀ

09:03 AM Mar 14, 2024 IST
ਪਾਕਿ  ਅਫਗਾਨਿਸਤਾਨ ਤੇ ਬੰਗਲਾਦੇਸ਼ ਤੋਂ ਆਏ ਸ਼ਰਨਾਰਥੀਆਂ ਨੂੰ ਕਿੱਥੇ ਰੱਖੇਗੀ ਭਾਜਪਾ  ਆਤਿਸ਼ੀ
Advertisement

ਨਵੀਂ ਦਿੱਲੀ, 13 ਮਾਰਚ
‘ਆਪ’ ਆਗੂ ਅਤੇ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਅੱਜ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨੂੰ ਲੈ ਕੇ ਕੇਂਦਰ ’ਤੇ ਨਿਸ਼ਾਨਾ ਸਾਧਿਆ ਅਤੇ ਭਾਜਪਾ ਨੂੰ ਸਵਾਲ ਕੀਤਾ ਕਿ ਕੀ ਉਸ ਕੋਲ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਆਏ ਸ਼ਰਨਾਰਥੀਆਂ ਲਈ 1.5-2 ਕਰੋੜ ਘਰ ਹਨ? ਆਤਿਸ਼ੀ ਨੇ ਕਿਹਾ, ‘‘ਭਾਜਪਾ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੇ ਗਰੀਬ ਲੋਕਾਂ ਨੂੰ ਕਿੱਥੇ ਰੱਖੇਗੀ? ਕੀ ਭਾਜਪਾ ਕੋਲ ਉਨ੍ਹਾਂ ਨੂੰ ਦੇਣ ਲਈ 1.5-2 ਕਰੋੜ ਘਰ ਹਨ? ਨਹੀਂ, ਉਹ ਦਿੱਲੀ, ਮੁੰਬਈ ਅਤੇ ਕੋਲਕਾਤਾ ਦੀਆਂ ਝੁੱਗੀਆਂ ਵਿੱਚ ਰਹਿਣਗੇ ਕਿਉਂਕਿ ਭਾਜਪਾ ਕੋਲ ਉਨ੍ਹਾਂ ਨੂੰ ਦੇਣ ਲਈ ਕੋਈ ਥਾਂ ਨਹੀਂ ਹੈ।’’
ਦਿੱਲੀ ਦੀ ਮੰਤਰੀ ਨੇ ਕਿਹਾ, ‘‘ਜੇ ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਤਾਂ ਉਹ ਚੋਰੀ ਅਤੇ ਡਕੈਤੀ ਕਰਨਗੇ, ਜਿਸ ਨਾਲ ਕਾਨੂੰਨ ਵਿਵਸਥਾ ਦੀ ਸਥਿਤੀ ਖਰਾਬ ਹੋ ਜਾਵੇਗੀ।’’ ਉਨ੍ਹਾਂ ਭਾਜਪਾ ਦੀ ‘ਵੋਟ ਬੈਂਕ ਦੀ ਰਾਜਨੀਤੀ’ ’ਤੇ ਵਰ੍ਹਦਿਆਂ ਕਿਹਾ, ‘‘ਇਤਿਹਾਸ ’ਤੇ ਨਜ਼ਰ ਮਾਰੋ, ਕੋਈ ਵੀ ਦੇਸ਼ ਦੂਜੇ ਦੇਸ਼ਾਂ ਲਈ ਆਪਣੇ ਦਰਵਾਜ਼ੇ ਨਹੀਂ ਖੋਲ੍ਹਦਾ। ਭਾਰਤ ਨੂੰ ਕੀ ਹੋ ਗਿਆ ਹੈ? ਭਾਜਪਾ ਅਤੇ ਮੋਦੀ ਸਰਕਾਰ ਹੋਰ ਦੇਸ਼ਾਂ ਤੋਂ ਲੋਕ ਇੱਥੇ ਲਿਆਉਣਾ ਚਾਹੁੰਦੀ ਹੈ ਕਿਉਂਕਿ ਉਹ 1.5-2 ਕਰੋੜ ਲੋਕ ਉਨ੍ਹਾਂ ਦਾ ਵੋਟ ਬੈਂਕ ਬਣ ਗਏ ਹਨ? ਆਤਿਸ਼ੀ ਨੇ ਅੱਗੇ ਪੁੱਛਿਆ, ‘‘ਮੋਦੀ ਸਰਕਾਰ ਦੇਸ਼ ਛੱਡ ਕੇ ਗਏ 11 ਲੱਖ ਲੋਕਾਂ ਅਤੇ ਕਾਰੋਬਾਰੀਆਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੀ?’’ -ਏਐੱਨਆਈ

Advertisement

Advertisement
Author Image

joginder kumar

View all posts

Advertisement
Advertisement
×