ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਸ਼ੇੜੀਆਂ ਦੀ ਵੀਡੀਓ ਵਾਇਰਲ ਹੋਣ ’ਤੇ ਲੋਕਾਂ ਨੇ ਪੁਲੀਸ ਸੱਦੀ

10:29 AM Jul 16, 2023 IST
ਵਾਇਰਲ ਹੋਈ ਵੀਡੀਓ ’ਚ ਨਸ਼ਾ ਕਰਦੇ ਨਸ਼ੇਡ਼ੀ ਨੌਜਵਾਨ।

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 15 ਜੁਲਾਈ
ਪੰਜਾਬ ਨੂੰ ਨਸ਼ਾਮੁਕਤ ਕਰਨ ਦੇ ਸਰਕਾਰ ਦੇ ਵਾਅਦੇ ਤੇ ਦਾਅਵੇ ਉਦੋਂ ਖੰਭ ਲਾ ਉੱਡ ਗਏ ਜਦੋਂ ਸਥਾਨਕ ਸ਼ਹਿਰ ਵਾਸੀਆਂ ਨੇ ਖ਼ੁਦ ਪੁਲੀਸ ਦਾ ਸਾਥ ਦਿੰਦੇ ਹੋਏ ਨਸ਼ੇੜੀਆਂ ਨੂੰ ਕਾਬੂ ਕਰਵਾਇਆ ਅਤੇ ਨਸ਼ੇੜੀਆਂ ਦੀ ਸ਼ਨਾਖਤ ਕਰਵਾ ਕੇ ਸਾਮਾਨ ਬਰਾਮਦ ਕਰਵਾਇਆ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਨਸ਼ੇ ਦਾ ਕਹਿਰ ਇਸ ਕਦਰ ਵਧ ਗਿਆ ਹੈ ਕਿ ਨਸ਼ੇੜੀ ਨੌਜਵਾਨ ਨਸ਼ਿਆਂ ਦੀ ਪੂਰਤੀ ਲਈ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਹਨ। ਇੱਥੇ ਡੀਏਵੀ ਕਾਲਜ ਨੇੜੇ ਇੱਕ ਮੁਹੱਲੇ ਵਿੱਚ ਕੁੱਝ ਨਸ਼ੇੜੀਆਂ ਨੇ ਰਾਤ ਵੇਲੇ ਕਿਸੇ ਵਿਅਕਤੀ ਕੋਲੋਂ 4600 ਰੁਪਏ ਖੋਹ ਲਏ। ਫਿਰ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਕਿ ਕੁੱਝ ਨੌਜਵਾਨ ਨਸ਼ੇ ਦੇ ਟੀਕੇ ਲਗਾ ਰਹੇ ਹਨ। ਨਸ਼ਾ ਕਰਦੇ ਸਮੇਂ ਉਹ ਆਪਸ ਵਿੱਚ 4600 ਰੁਪਏ ਖੋਹਣ ਦੀ ਗੱਲ ਸਾਂਝੀ ਕਰਦੇ ਹਨ ਅਤੇ ਆਪਣੇ ਹੀ ਇੱਕ ਸਾਥੀ ਨੂੰ ਗੁੱਸੇ ਹੋ ਰਹੇ ਹਨ ਕਿ ਉਸ ਨੇ ਉਨ੍ਹਾਂ ਦੇ ਹੀ ਮੁਹੱਲੇ ’ਚੋਂ ਕਿਉਂ ਪੈਸੇ ਖੋਹ ਲਏ। ਇਸੇ ਦੌਰਾਨ ਉਹ ਖੋਹੇ ਗਏ 4600 ਰੁਪਏ ਵਾਪਸ ਕਰਨ ਲਈ ਜ਼ੋਰ ਪਾ ਰਹੇ ਹਨ। ਜਦੋਂ ਵਾਇਰਲ ਹੋਈ ਵੀਡੀਓ ਨੂੰ ਸਬੰਧਤ ਮੁਹੱਲੇ ਦੇ ਲੋਕਾਂ ਨੇ ਦੇਖਿਆ ਤਾਂ ਉਨ੍ਹਾਂ ਜਗ੍ਹਾ ਪਛਾਣ ਲਈ ਕਿ ਇਹ ਵੀਡੀਓ ਤਾਂ ਉਨ੍ਹਾਂ ਦੇ ਘਰਾਂ ਦੇ ਪਿਛਲੇ ਪਾਸੇ ਵਾਲੀ ਗਲੀ ਦੀ ਹੀ ਹੈ। ਲੋਕਾਂ ਨੇ ਦੱਸਿਆ ਕਿ ਇਹ ਨੌਜਵਾਨ ਘਰਾਂ ਦੇ ਪਿਛਲੇ ਪਾਸੇ ਵਾਲੇ ਰਸਤੇ ਵਿੱਚ ਹੀ ਨਸ਼ਾ ਕਰ ਰਹੇ ਸਨ। ਮੁਹੱਲੇ ਦੇ ਲੋਕਾਂ ਨੇ ਇਸ ਸਬੰਧੀ ਸੂਚਨਾ ਪੁਲੀਸ ਨੂੰ ਦਿੱਤੀ ਅਤੇ ਖੁਦ ਪੁਲੀਸ ਦੀ ਮਦਦ ਲਈ ਅੱਗੇ ਆਏ ਪਰ ਜਦੋਂ ਨਸ਼ੇੜੀਆਂ ਨੂੰ ਇਸ ਦੀ ਭਿਣਕ ਲੱਗੀ ਤਾਂ ਉਹ ਪੁਲੀਸ ਮੁਲਜ਼ਮਾਂ ਅਤੇ ਮੁਹੱਲਾ ਵਾਸੀਆਂ ਨੂੰ ਚਕਮਾ ਦੇ ਕੇ ਸਰਿੰਜਾਂ ਅਤੇ ਨਸ਼ਾ ਛੱਡ ਕੇ ਭੱਜ ਗਏ। ਪੁਲੀਸ ਨੇ ਨਸ਼ਾ ਅਤੇ ਹੋਰ ਸਮਾਨ ਬਰਾਮਦ ਕਰ ਲਿਆ ਹੈ।
ਇਸ ਗੱਲ ਦੀ ਪੁਸ਼ਟੀ ਕਰਦਿਆਂ ਇੰਸਪੈਕਟਰ ਜਗਜੀਤ ਸਿੰਘ ਨੇ ਆਖਿਆ ਕਿ ਛਾਪੇ ਦੌਰਾਨ ਵੀਡੀਓ ਵਿੱਚ ਦਿਖ ਰਹੇ ਨਸ਼ੇੜੀ ਚਕਮਾ ਦੇ ਫਰਾਰ ਹੋਣ ਵਿੱਚ ਸਫਲ ਹੋ ਗਏ ਪ੍ਰੰਤੂ ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਮੁਹੱਲਾ ਵਾਸੀਆਂ ਦੀ ਪ੍ਰਸੰਸਾ ਕਰਦੇ ਹੋਏ ਨਸ਼ੇ ਦੇ ਖਾਤਮੇ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਅਜੇ ਦੋ ਕੁ ਦਨਿ ਪਹਿਲਾਂ ਹੀ ਉਨ੍ਹਾਂ ਨੇ ਥਾਣੇ ਦਾ ਚਾਰਜ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਅਧਿਕਾਰ ਖੇਤਰ ’ਚ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਲਈ ਕੋਈ ਥਾਂ ਨਹੀਂ ਹੈ।

Advertisement

Advertisement
Tags :
ਸੱਦੀਨਸ਼ੇੜੀਆਂਪੁਲੀਸਲੋਕਾਂਵਾਇਰਲਵੀਡੀਓ
Advertisement