ਜਦੋਂ ਸ਼ਾਹਰੁਖ ਖਾਨ ਨੇ ਫਿਲਮ ‘ਕਭੀ ਹਾਂ ਕਭੀ ਨਾ’ ਲਈ ਫਰਾਹ ਖ਼ਾਨ ਦੀ ਮਦਦ ਕੀਤੀ
ਮੁੰਬਈ:
ਕੋਰੀਓਗ੍ਰਾਫਰ ਤੇ ਨਿਰਦੇਸ਼ਕ ਫਰਾਹ ਖਾਨ ਨੇ ਬੌਲੀਵੁੱਡ ਦੇ ਕਿੰਗ ਅਤੇ ਆਪਣੇ ਕਰੀਬੀ ਦੋਸਤ ਸ਼ਾਹਰੁਖ ਖ਼ਾਨ ਬਾਰੇ ਦਿਲਚਸਪ ਕਿੱਸਾ ਸਾਂਝਾ ਕੀਤਾ ਹੈ। ਫਰਾਹ ਖਾਨ ਫਿਲਮ ‘ਕਭੀ ਹਾਂ ਕਭੀ ਨਾ’ ਦੀ ਸ਼ੂਟਿੰਗ ਮੌਕੇ ਬਣਾਈ ਵੀਡੀਓ ਵਿਚ ਘੱਟ ਬਜਟ ਬਾਰੇ ਗੱਲ ਕਰਦੀ ਦਿਖਾਈ ਦੇ ਰਹੀ ਹੈ ਤੇ ਉਸ ਵੇਲੇ ਸ਼ਾਹਰੁਖ ਨੇ ਇਸ ਫਿਲਮ ਦੇ ਗੀਤ ਵਿਚ ਉਸ ਦੇ ਸਹਾਇਕ ਵਜੋਂ ਕੰਮ ਕੀਤਾ ਸੀ। ਫਰਾਹ ਨੇ ਰੇਡੀਓ ਨਾਸ਼ਾ ਨੂੰ ਦੱਸਿਆ, ‘ਇਹ ਫਿਲਮ ਬਹੁਤ ਘੱਟ ਬਜਟ ਵਿਚ ਬਣੀ ਸੀ। ਉਸ ਫਿਲਮ ਲਈ ਸ਼ਾਹਰੁਖ ਨੂੰ 25,000 ਰੁਪਏ ਦਿੱਤੇ ਗਏ ਸਨ। ਮੈਨੂੰ ਉਸ ਫਿਲਮ ਲਈ ਸਭ ਤੋਂ ਵੱਧ ਪੈਸੇ ਦਿੱਤੇ ਗਏ ਸਨ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਹਰ ਗੀਤ ਲਈ 5,000 ਰੁਪਏ ਦਿੱਤੇ ਗਏ ਸਨ, ਉਸ ਫ਼ਿਲਮ ਵਿੱਚ ਛੇ ਗੀਤ ਸਨ ਤੇ ਮੈਨੂੰ 30,000 ਰੁਪਏ ਦਿੱਤੇ ਗਏ ਸਨ। ਇਸ ਫਿਲਮ ਵਿੱਚ ਹਰ ਵਿਭਾਗ ਦੇ ਸਹਾਇਕਾਂ ਲਈ ਬਜਟ ਵੀ ਨਹੀਂ ਸੀ। ਫਿਲਮ ਦੇ ਇੱਕ ਗੀਤ ਲਈ ਸਾਡੇ ਕੋਲ ਡਾਂਸਰਾਂ ਨੂੰ ਦੇਣ ਲਈ ਬਜਟ ਨਹੀਂ ਸੀ। ਇਸ ਲਈ ਅਸੀਂ ਗੋਆ ਵਿੱਚ ਸਾਰੇ ਸਥਾਨਕ ਲੋਕਾਂ ਨੂੰ ਨੌਕਰੀ ’ਤੇ ਰੱਖਿਆ। ਉਨ੍ਹਾਂ ਨੇ ਕਦੇ ਵੀ ਗੀਤਾਂ ਦੀਆਂ ਧੁਨਾਂ ’ਤੇ ਡਾਂਸ ਨਹੀਂ ਕੀਤਾ ਸੀ ਤੇ ਉਹ ਇਹ ਨਹੀਂ ਜਾਣਦੇ ਸਨ ਕਿ ਬੀਟ ’ਤੇ ਕਿਵੇਂ ਨੱਚਣਾ ਹੈ, ਜਦੋਂ ਬੀਟ ਵੱਜਦੀ ਸੀ ਤਾਂ ਸ਼ਾਹਰੁਖ ਉਨ੍ਹਾਂ ਨੂੰ ਉਠਾਉਣ ਲਈ ਚੂੰਢੀ ਵੱਢਦੇ ਸਨ।’ ਇਸ ਫਿਲਮ ਦਾ ਨਿਰਦੇਸ਼ਨ ‘ਜਾਨੇ ਭੀ ਦੋ ਯਾਰੋ’ ਦੇ ਕੁੰਦਨ ਸ਼ਾਹ ਨੇ ਕੀਤਾ ਸੀ। ਇਸ ਵਿੱਚ ਦੀਪਕ ਤਿਜੌਰੀ, ਸੁਚਿੱਤਰਾ ਕ੍ਰਿਸ਼ਨਾਮੂਰਤੀ ਅਤੇ ਨਸੀਰੂਦੀਨ ਸ਼ਾਹ ਨੇ ਵੀ ਕੰਮ ਕੀਤਾ ਸੀ। ਇਹ ਫਿਲਮ 1.4 ਕਰੋੜ ਰੁਪਏ ਦੇ ਬਜਟ ਨਾਲ ਬਣਾਈ ਗਈ ਸੀ। -ਆਈਏਐੱਨਐੱਸ