ਜਦੋਂ ‘ਸਾਈਬਰ ਹੈਲਪਲਾਈਨ 1930’ ਨੇ ਸਾਈਬਰ ਧੋਖੇਬਾਜ਼ ਵੱਲੋਂ ਇਕ ਵਿਅਕਤੀ ਤੋਂ ਵਸੂਲੇ 40 ਲੱਖ ਰੁਪਏ ਬਚਾਏ
10:59 PM May 23, 2024 IST
Advertisement
ਮੁੰਬਈ, 23 ਮਈ
ਇਥੇ ਇਕ ਪ੍ਰਾਈਵੇਟ ਫਰਮ ’ਚ ਕੰਮ ਕਰਦੇ ਵਿਅਕਤੀ ਨੂੰ ਇਕ ਅਧਿਕਾਰੀ ਹੋਣ ਦਾ ਦਾਅਵਾ ਕਰਨ ਵਾਲੇ ਦਾ ਫੋਨ ਆਇਆ। ਕਾਲ ਕਰਨ ਵਾਲੇ ਨੇ ਦਾਅਵਾ ਕੀਤਾ ਕਿ ਉਸ ਦੇ ਬੈਂਕ ਖਾਤੇ ਵਿੱਚ ਗੈਰ-ਕਾਨੂੰਨੀ ਢੰਗ ਨਾਲ ਵੱਡੀ ਰਕਮ ਪ੍ਰਾਪਤ ਹੋਈ ਹੈ। ਫੋਨ ਕਰਨ ਵਾਲੇ ਨੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਦਿੱਤੀ ਅਤੇ ਉਸ ਨੂੰ ਬੈਂਕ ਖਾਤੇ ਵਿੱਚ 39.88 ਲੱਖ ਰੁਪਏ ਟਰਾਂਸਫਰ ਕਰਨ ਲਈ ਮਜਬੂਰ ਕੀਤਾ। ਇਸ ’ਤੇ ਵਿਅਕਤੀ ਨੇ ਰਕਮ ਟਰਾਂਸਫਰ ਕਰ ਦਿੱਤੀ। ਪ੍ਰੰਤੂ ਇਸ ਮਗਰੋਂ ਉਸ ਨੇ ਫਿਰ ਸਾਈਬਰ ਹੈਲਪਲਾਈਨ 1930 'ਤੇ ਕਾਲ ਕੀਤੀ ਅਤੇ ਘਟਨਾ ਬਾਰੇ ਦੱਸਿਆ। ਇਸ ’ਤੇ ਮੁੰਬਈ ਪੁਲੀਸ ਦੀ ‘ਸਾਈਬਰ ਕ੍ਰਾਈਮ 1930’ ਨੇ ਸ਼ਿਕਾਇਤਕਰਤਾ ਦੇ ਖਾਤੇ ਵਿੱਚੋਂ ਟਰਾਂਸਫਰ ਹੋਈ ਰਕਮ ਤੁਰੰਤ ਫਰੀਜ਼ ਕਰਵਾ ਦਿੱਤੀ। ਅਧਿਕਾਰੀ ਨੇ ਕਿਹਾ, “ਅਸੀਂ ਸ਼ਿਕਾਇਤਕਰਤਾ ਦੇ ਖਾਤੇ ਵਿੱਚੋਂ ਲਏ ਪੈਸੇ ਬਚਾ ਲਏ ਹਨ। -ਪੀਟੀਆਈ
Advertisement
Advertisement
Advertisement