ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿੱਟੂ ਦੇ ਕੇਂਦਰੀ ਰਾਜ ਮੰਤਰੀ ਬਣਨ ’ਤੇ ਲੁਧਿਆਣਾ ’ਚ ਭਾਜਪਾਈਆਂ ਦੇ ਚਿਹਰੇ ਖਿੜੇ

08:37 AM Jun 14, 2024 IST
ਰਵਨੀਤ ਸਿੰਘ ਬਿੱਟੂ ਨੂੰ ਗੁਲਦਸਤਾ ਭੇਟ ਕਰਦੇ ਹੋਏ ਲੁਧਿਆਣਾ ਦੇ ਭਾਜਪਾ ਆਗੂ।

ਗਗਨਦੀਪ ਅਰੋੜਾ
ਲੁਧਿਆਣਾ, 13 ਜੂਨ
ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ ’ਚ ਗਏ ਰਵਨੀਤ ਸਿੰਘ ਬਿੱਟੂ ਭਾਵੇਂ ਲੋਕ ਸਭਾ ਚੋਣ ਲੁਧਿਆਣਾ ਤੋਂ ਹਾਰ ਗਏ, ਪਰ ਸ਼ਹਿਰੀ ਇਲਾਕੇ ’ਚ ਪਈ ਵੋਟ ਮਗਰੋਂ ਭਾਜਪਾ ਇੱਥੋਂ ਕਾਫ਼ੀ ਆਸਵੰਦ ਹੈ। ਉਧਰ, ਹਾਰਨ ਮਗਰੋਂ ਰਵਨੀਤ ਸਿੰਘ ਬਿੱਟੂ ਨੂੰ ਕੇਂਦਰ ਦੀ ਮੋਦੀ ਸਰਕਾਰ ਨੇ ਅਹਿਮ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਹੈ। ਹੁਣ ਲੁਧਿਆਣਾ ਦੀ ਭਾਜਪਾ ਲੀਡਰਸ਼ਿਪ ਅਤੇ ਵਰਕਰ ਪੱਬਾਂ ਭਾਰ ਹਨ। ਲੋਕ ਸਭਾ ਚੋਣਾਂ ਦੌਰਾਨ ਸ਼ਹਿਰੀ ਇਲਾਕਿਆਂ ਵਿੱਚੋਂ ਪਈਆਂ ਵੋਟਾਂ ਮਗਰੋਂ ਭਾਜਪਾ ਆਗੂ ਦਾਅਵਾ ਕਰ ਰਹੇ ਹਨ ਕਿ ਜੇ ਪੰਜਾਬ ਸਰਕਾਰ ਨਗਰ ਨਿਗਮ ਦੀਆਂ ਚੋਣਾਂ ਕਰਵਾਉਂਦੀ ਹੈ ਤਾਂ ਇੱਥੋਂ ਭਾਜਪਾ ਦਾ ਮੇਅਰ ਹੀ ਬਣੇਗਾ।
ਸ਼ਹਿਰੀ ਇਲਾਕਿਆਂ ਦੀਆਂ ਵੋਟਾਂ ਦੇ ਨਾਲ ਹੁਣ ਭਾਜਪਾ ਦੂਸਰੀਆਂ ਪਾਰਟੀਆਂ ’ਚ ਸੰਨ੍ਹ ਲਾਉਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਰਾਜਸੀ ਸੂਤਰ ਦੱਸਦੇ ਹਨ ਕਿ ਦੂਸਰੀਆਂ ਪਾਰਟੀਆਂ ’ਚ ਸੰਨ੍ਹਮਾਰੀ ਨੂੰ ਅਮਲੀਜਾਮਾ ਰਵਨੀਤ ਬਿੱਟੂ ਦੇ ਸ਼ਹਿਰ ’ਚ ਆਉਣ ਮਗਰੋਂ ਹੀ ਪਹਿਨਾਇਆ ਜਾਵੇਗਾ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜਲਦੀ ਹੀ ਲੁਧਿਆਣਾ ’ਚ ਆਉਣਗੇ ਅਤੇ ਮੰਤਰੀ ਦਾ ਸਵਾਗਤ ਕਰਨ ਲਈ ਭਾਜਪਾਈਆਂ ਨੇ ਤਿਆਰੀਆਂ ਖਿੱਚ ਦਿੱਤੀਆਂ ਹਨ।
ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਪੂਰਾ ਯਕੀਨ ਸੀ ਕਿ ਲੁਧਿਆਣਾ ਲੋਕ ਸਭਾ ਸੀਟ ’ਤੇ ਇਸ ਵਾਰ ਭਾਜਪਾ ਜਿੱਤੇਗੀ। ਸ਼ਹਿਰੀ ਹਲਕਿਆਂ ’ਚ ਤਾਂ ਵੋਟ ਭਾਜਪਾ ਨੂੰ ਪਈ, ਪਰ ਚਾਰ ਹਲਕਿਆਂ ’ਚ ਜ਼ਿਆਦਾ ਵੋਟਾਂ ਨਹੀਂ ਪਈਆਂ ਤੇ ਭਾਜਪਾ ਦੇ ਹੱਥੋਂ ਸੀਟ ਖੁੱਸ ਗਈ। ਸ਼ਹਿਰੀ ਹਲਕਿਆਂ ’ਚ ਸਾਰੇ ਵਿਧਾਇਕ ‘ਆਪ’ ਦੇ ਹਨ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਤੀਸਰੇ ਨੰਬਰ ’ਤੇ ਰਹੀ। ਭਾਜਪਾ ਆਗੂ ਦੂਸਰੀਆਂ ਪਾਰਟੀਆਂ ਦੇ ਵੱਡੇ ਨੇਤਾਵਾਂ ਨੂੰ ਨਿਗਮ ਚੋਣਾਂ ਤੋਂ ਪਹਿਲਾਂ ਹੀ ਪਾਰਟੀ ਵਿੱਚ ਸ਼ਾਮਲ ਕਰਵਾਉਣਾ ਚਾਹੁੰਦੇ ਹਨ ਤਾਂ ਕਿ ਚੋਣਾਂ ਦੌਰਾਨ ਸ਼ਹਿਰ ’ਚ ਮੇਅਰ ਬਣਾ ਕੇ ਸੱਤਾ ’ਤੇ ਕਬਜ਼ਾ ਕੀਤਾ ਜਾ ਸਕੇ। ਬਿੱਟੂ ਦੀ ਵਧਦੀ ਤਾਕਤ ਦੇਖ ਕੇ ਹੁਣ ਕਈ ਕਾਂਗਰਸੀ ਉਨ੍ਹਾਂ ਦੇ ਸੰਪਰਕ ’ਚ ਹਨ। ਕਈ ਕਾਂਗਰਸੀ ਆਗੂ ਅਜਿਹੇ ਵੀ ਹਨ ਜਿਨ੍ਹਾਂ ਨੇ ਰਾਜਾ ਵੜਿੰਗ ਦਾ ਖੁੱਲ੍ਹ ਕੇ ਸਾਥ ਨਹੀਂ ਦਿੱਤਾ। ਉਨ੍ਹਾਂ ਦਾ ਨਾਮ ਕਾਂਗਰਸ ਹਾਈਕਮਾਂਡ ਕੋਲ ਪੁੱਜ ਗਿਆ ਹੈ। ਉਨ੍ਹਾਂ ਆਗੂਆਂ ਨੂੰ ਡਰ ਸਤਾਉਣ ਲੱਗਿਆ ਹੈ। ਇਸੇ ਕਾਰਨ ਆਪਣੇ ਖ਼ਿਲਾਫ਼ ਕੋਈ ਕਾਰਵਾਈ ਦੇ ਡਰੋਂ ਉਹ ਪਹਿਲਾਂ ਹੀ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ।

Advertisement

ਬਿੱਟੂ ਨੂੰ ਵਧਾਈ ਦੇਣ ਲਈ ਦਿੱਲੀ ਪੁੱਜੇ ਚੋਣ ਲੜਨ ਦੇ ਚਾਹਵਾਨ

ਰਵਨੀਤ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਮਿਲਣ ਮਗਰੋਂ ਸ਼ਹਿਰ ਦੇ ਭਾਜਪਾਈ ਕਾਫ਼ੀ ਖੁਸ਼ ਹਨ। ਖਾਸ ਕਰਕੇ ਉਹ ਲੋਕ ਖੁਸ਼ ਹਨ, ਜਿਨ੍ਹਾਂ ਨੇ ਚੋਣਾਂ ਸਮੇਂ ਬਿੱਟੂ ਦਾ ਸਾਥ ਦਿੱਤਾ। ਚੋਣ ਲੜਨ ਦੇ ਇੱਛੁਕ ਕਈ ਨੇਤਾ ਤਾਂ ਅਜਿਹੇ ਹਨ, ਜਿਨ੍ਹਾਂ ਨੇ ਬਿੱਟੂ ਦੇ ਲੁਧਿਆਣਾ ਆਉਣ ਦੀ ਉਡੀਕ ਕਰਨ ਦੀ ਥਾਂ ਉਨ੍ਹਾਂ ਨੂੰ ਵਧਾਈ ਦੇਣ ਲਈ ਦਿੱਲੀ ਤੱਕ ਪਹੁੰਚ ਵੀ ਕਰ ਲਈ। ਵਧਾਈ ਦੇਣ ਵਾਲਿਆਂ ’ਚ ਇਕੱਲੇ ਭਾਜਪਾ ਦੇ ਨੇਤਾ ਨਹੀਂ ਬਲਕਿ ਬਿੱਟੂ ਦੇ ਪੁਰਾਣੇ ਸਾਥੀ ਵੀ ਸ਼ਾਮਲ ਹਨ। ਜਾਪਦਾ ਹੈ ਜਿਨ੍ਹਾਂ ਨੇਤਾਵਾਂ ਨੇ ਬਿੱਟੂ ਨੂੰ ਵਧਾਈ ਦਿੱਤੀ ਹੈ, ਜਲਦੀ ਹੀ ਉਹ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ।

Advertisement
Advertisement