ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਰਵੇਂ ਮੀਂਹ ਮਗਰੋਂ ਪੱਛਮੀ ਦਿੱਲੀ ਜਾਮ

08:20 AM Aug 24, 2024 IST
ਦਿੱਲੀ ਦੇ ਧੌਲਾ ਕੂੰਆਂ ਖੇਤਰ ’ਚ ਮੀਂਹ ਮਗਰੋਂ ਲੱਗਿਆ ਜਾਮ ਅਤੇ (ਸੱਜੇ) ਸੜਕ ’ਤੇ ਭਰੇ ਪਾਣੀ ਵਿੱਚੋਂ ਲੰਘਦੇ ਹੋਏ ਰਾਹਗੀਰ। -ਫੋਟੋਆਂ: ਪੀਟੀਆਈ

ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਕੌਮੀ ਰਾਜਧਾਨੀ ਵਿੱਚ ਪਿਛਲੇ ਦਿਨ ਦੀ ਹੁੰਮਸ ਭਰੀ ਗਰਮੀ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਕਈ ਹਿੱਸਿਆਂ ’ਚ ਭਰਵਾਂ ਮੀਂਹ ਪਿਆ। ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ। ਅੱਜ ਦਿੱਲੀ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ। ਮੀਂਹ ਤੋਂ ਬਾਅਦ ਦਿੱਲੀ ਦੇ ਕਈ ਇਲਾਕੇ ਪਾਣੀ ਵਿੱਚ ਡੁੱਬ ਗਏ। ਘੱਟੋ-ਘੱਟ ਤਾਪਮਾਨ 26.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਦਿੱਲੀ ਦਾ ਘੱਟੋ-ਘੱਟ ਤਾਪਮਾਨ 26.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਆਈਐੱਮਡੀ ਨੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਸੀ। ਬੀਤੇ ਦਿਨ ਪੈ ਰਹੀ ਤੇਜ਼ ਗਰਮੀ ਕਾਰਨ ਵੱਧ ਤੋਂ ਵੱਧ ਤਾਪਮਾਨ 36.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੀਂਹ ਤੋਂ ਬਾਅਦ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ। ਮੌਸਮ ਵਿਭਾਗ ਮੁਤਾਬਕ ਦਿੱਲੀ ’ਚ ਸ਼ਨਿਚਰਵਾਰ ਨੂੰ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਪਰ ਇਸ ਤੋਂ ਬਾਅਦ ਅਗਲੇ ਹਫ਼ਤੇ ਐਤਵਾਰ ਨੂੰ ਮੰਗਲਵਾਰ ਤੱਕ ਦਿੱਲੀ ’ਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਲਈ ਮੌਸਮ ਵਿਭਾਗ ਨੇ ਐਤਵਾਰ ਤੋਂ ਮੰਗਲਵਾਰ ਤੱਕ ਤਿੰਨ ਦਿਨਾਂ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਇਸ ਦੌਰਾਨ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਸੰਤੋਸ਼ਜਨਕ ਬਣੀ ਹੋਈ ਹੈ ਕਿਉਂਕਿ ਹਵਾ ਸੂਚਕਾਂਕ 100 ਤੋਂ ਘੱਟ ਹੈ।
ਦਿੱਲੀ-ਐੱਨਸੀਆਰ ਵਿੱਚ ਸ਼ੁੱਕਰਵਾਰ ਨੂੰ ਭਾਰੀ ਮੀਂਹ ਪਿਆ ਤੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ ਅਤੇ ਕਈ ਸੜਕਾਂ ’ਤੇ ਭਾਰੀ ਜਾਮ ਲੱਗ ਗਿਆ ਹੈ। ਇਸ ਦੇ ਨਾਲ ਹੀ ਜੀਟੀਕੇ ਡਿੱਪੂ ਨੇੜੇ ਪਾਣੀ ਭਰ ਜਾਣ ਕਾਰਨ ਜੀਟੀਕੇ ਰੋਡ ’ਤੇ ਆਵਾਜਾਈ ਪ੍ਰਭਾਵਿਤ ਹੋਈ। ਆਵਾਜਾਈ ਨੂੰ ਵਜ਼ੀਰਾਬਾਦ ਵੱਲ ਮੋੜ ਦਿੱਤਾ ਗਿਆ ਹੈ। ਯਾਤਰੀਆਂਨੂੰ ਸੜਕ ਨੰਬਰ 51 ਦੀ ਵਰਤੋਂ ਦੀ ਸਲਾਹ ਦਿਤੀ ਗਈ। ਦੂਜੇ ਪਾਸੇ ਟ੍ਰੈਫਿਕ ਜਾਮ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਟ੍ਰੈਫਿਕ ਪੁਲੀਸ ਨੇ ਲੋਕਾਂ ਨੂੰ ਅਲਰਟ ਕੀਤਾ ਕਿ ਉਹ ਘਰੋਂ ਨਿਕਲਣ ਤੋਂ ਪਹਿਲਾਂ ਆਪਣਾ ਰਸਤਾ ਚੈੱਕ ਕਰਨ। ਐੱਨਸੀਆਰ ਵਿੱਚ ਭਾਰੀ ਮੀਂਹ ਕਾਰਨ ਧੌਲਾ ਕੂੰਆਂ ਤੋਂ ਰਾਜੌਰੀ ਗਾਰਡਨ ਤੱਕ ਭਾਰੀ ਟ੍ਰੈਫਿਕ ਜਾਮ ਤੇ ਸਾਊਥ ਐਕਸਟੈਨਸ਼ਨ ਤੋਂ ਮੋਤੀ ਬਾਗ ਤੱਕ ਲੰਬਾ ਟਰੈਫਿਕ ਜਾਮ ਲੱਗਾ। ਬਰਸਾਤ ਕਾਰਨ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਸਾਹਮਣੇ ਛੱਤਾ ਰੇਲ ਤੋਂ ਪੀਲੀ ਕੋਠੀ ਵੱਲ ਜਾਣ ਵਾਲੇ ਮਾਰਗ ਵਿੱਚ ਸਿਵਲ ਏਜੰਸੀ ਦੇ ਚੱਲ ਰਹੇ ਕੰਮ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਛੱਤਾ ਰੇਲ ਰੈੱਡ ਲਾਈਟ ਤੋਂ ਡਾਇਵਰਸ਼ਨ ਕੀਤਾ ਗਿਆ। ਟ੍ਰੈਫਿਕ ਪੁਲੀਸ ਮੁਤਾਬਕ ਲਾਲ ਕੂੰਆਂ ਲਾਲ ਬੱਤੀ ਨੇੜੇ ਡੀਜੇਬੀ ਦੇ ਚੱਲ ਰਹੇ ਕੰਮ ਕਾਰਨ ਲਾਲ ਕੁੰਆਂ ਤੋਂ ਓਖਲਾ ਇੰਡਸਟਰੀਅਲ ਏਰੀਆ ਵੱਲ ਜਾਣ ਵਾਲੇ ਮਾਰਗ ’ਚ ਮਾਂ ਆਨੰਦਮਾਈ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋਵੇਗੀ। ਐੱਸਡੀਐੱਮ ਦਫ਼ਤਰ ਨੇੜੇ ਡੀਐਮਆਰਸੀ ਦੇ ਚੱਲ ਰਹੇ ਨਿਰਮਾਣ ਕਾਰਜ ਕਾਰਨ ਖਾਨਾਪੁਰ ਤੋਂ ਸਾਕੇਤ ਮੈਟਰੋ ਸਟੇਸ਼ਨ ਵੱਲ ਐਮਬੀ ਰੋਡ ’ਤੇ, ਸਫਦਰਜੰਗ ਤੋਂ ਧੌਲਾ ਕੂੰਆਂ ਵੱਲ ਜਾਣ ਵਾਲੇ ਦੋਨੋਂ ਮਾਰਗਾਂ ਅਤੇ ਸਤਿਆ ਨਿਕੇਤਨ ਬੱਸ ਸਟੈਂਡ ਨੇੜੇ ਭਾਰੀ ਪਾਣੀ ਭਰ ਜਾਣ ਕਾਰਨ ਰਿੰਗ ਰੋਡ ’ਤੇ ਆਵਾਜਾਈ ਪ੍ਰਭਾਵਿਤ ਹੋਈ। ਦੂਜੇ ਪਾਸੇ ਧੌਲਾ ਕੂੰਆਂ ਫਲਾਈਓਵਰ ਦੇ ਹੇਠਾਂ ਭਾਰੀ ਪਾਣੀ ਭਰ ਜਾਣ ਕਾਰਨ ਰਿੰਗ ਰੋਡ, ਵੰਦੇ ਮਾਤਰਮ ਮਾਰਗ ਅਤੇ ਜੀਜੀਆਰ ’ਤੇ, ਸੱਤਿਆ ਨਿਕੇਤਨ ਬੱਸ ਸਟੈਂਡ ਨੇੜੇ ਪਾਣੀ ਭਰਨ ਕਾਰਨ ਸਫ਼ਦਰਜੰਗ ਤੋਂ ਧੌਲਾ ਕੂਆਂ ਵੱਲ ਜਾਣ ਵਾਲੇ ਰਿੰਗ ਰੋਡ ’ਤੇ ਟਰੈਫਿਕ ਜਾਮ ਲੱਗਾ। ਐੱਨਸੀਆਰ ਵਿੱਚ ਕਈ ਥਾਵਾਂ ’ਤੇ ਮੀਂਹ ਨਹੀਂ ਪੈ ਰਿਹਾ ਹੈ ਪਰ ਫਿਰ ਵੀ ਕਈ ਰੂਟਾਂ ’ਤੇ ਜਾਮ ਹੈ। ਜਿਵੇਂ ਵਿਕਾਸ ਮਾਰਗ ’ਤੇ ਜਾਮ ਦੀ ਸਥਿਤੀ ਬਣੀ ਹੋਈ ਸੀ, ਹਾਲਾਂ ਕਿ ਇੱਥੇ ਮੀਂਹ ਨਹੀਂ ਪੈ ਰਿਹਾ ਸੀ।

Advertisement

ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ

ਨਵੀਂ ਦਿੱਲੀ (ਪੱਤਰ ਪ੍ਰੇਰਕ): ਬਾਹਰੀ ਦਿੱਲੀ ਦੇ ਕਿਰਾੜੀ ਦੇ ਪ੍ਰੇਮ ਨਗਰ ਥਾਣਾ ਖੇਤਰ ਵਿੱਚ ਬਿਜਲੀ ਦਾ ਕਰੰਟ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੜਕ ਤੋਂ ਬਰਸਾਤੀ ਪਾਣੀ ਮ੍ਰਿਤਕ ਦੇ ਘਰ ਵਿੱਚ ਦਾਖਲ ਹੋ ਗਿਆ ਸੀ ਅਤੇ ਬਿਜਲੀ ਦੇ ਸਰਕਟ ਦੇ ਸੰਪਰਕ ਵਿੱਚ ਆਉਣ ਨਾਲ ਪਾਣੀ ਵਿੱਚ ਕਰੰਟ ਆ ਗਿਆ ਅਤੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੰਜੇ (40) ਵਾਸੀ ਅਗਰ ਨਗਰ (ਕਿਰਾੜੀ) ਵਜੋਂ ਹੋਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ’ਚ ਰਖਵਾ ਦਿੱਤਾ ਗਿਆ ਹੈ। ਪ੍ਰੇਮ ਨਗਰ ਥਾਣਾ ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਸਮ ’ਚ ਮੀਂਹ ਮਗਰੋਂ ਕੰਧਾਂ ਜਾਂ ਖੰਭਿਆਂ ਅੰਦਰ ਕਰੰਟ ਆਉਣ ਕਾਰਨ ਹੁਣ ਤਕ ਦਰਜਨ ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਦਾਲਤਾਂ ਨੇ ਵੀ ਇਨ੍ਹਾਂ ਘਟਨਾਵਾਂ ਦਾ ਗੌਰ ਕੀਤਾ ਤੇ ਪ੍ਰਸ਼ਾਸਨ ਦੀ ਖਿਚਾਈ ਕੀਤੀ ਸੀ।

Advertisement
Advertisement
Advertisement