ਪੱਛਮੀ ਬੰਗਾਲ: ਐੱਨਆਈਏ ਵੱਲੋਂ ਮਾਓਵਾਦੀਆਂ ਨਾਲ ਸਬੰਧਤ 12 ਥਾਵਾਂ ’ਤੇ ਛਾਪੇ
07:42 PM Oct 01, 2024 IST
Advertisement
ਕੋਲਕਾਤਾ, 1 ਅਕਤੂਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪੱਛਮੀ ਬੰਗਾਲ ਵਿੱਚ ਅੱਜ ਮਾਓਵਾਦੀਆਂ ਨਾਲ ਸਬੰਧਤ 12 ਥਾਵਾਂ ’ਤੇ ਛਾਪੇ ਮਾਰੇ। ਇਹ ਛਾਪੇ ਇੱਕੋ ਸਮੇਂ ਮਾਰੇ ਗਏ। ਸੂਤਰਾਂ ਨੇ ਦੱਸਿਆ ਕਿ ਇਹ ਛਾਪੇ ਦੋ ਔਰਤਾਂ ਤੇ ਉਨ੍ਹਾਂ ਦੇ ਸਾਥੀਆਂ ਦੇ ਮਾਓਵਾਦੀਆਂ ਨਾਲ ਕਥਿਤ ਸਬੰਧਾਂ ਦੇ ਮੱਦੇਨਜ਼ਰ ਮਾਰੇ ਗਏ ਜਿਨ੍ਹਾਂ ਵਿਚ ਉਤਰੀ 24 ਪਰਗਨਾ ਜ਼ਿਲ੍ਹੇ ਦੇ ਨੇਤਾਜੀ ਨਗਰ, ਪਾਨੀਹਾਟੀ, ਬੈਰਕਪੁਰ ਅਤੇ ਸੋਦੇਪੁਰ ਅਤੇ ਪੱਛਮੀ ਬਰਧਮਾਨ ਜ਼ਿਲ੍ਹੇ ਦੇ ਆਸਨਸੋਲ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਕਤ ਔਰਤਾਂ ਨੇ ਪੂਰਬੀ ਭਾਰਤ ਵਿੱਚ ਮਾਓਵਾਦੀ ਨੈੱਟਵਰਕ ਫੈਲਾਉਣ ਲਈ ਮਾਓਵਾਦੀਆਂ ਵੱਲੋਂ ਭੇਜੇ ਗਏ ਫੰਡਾਂ ਦੀ ਵਰਤੋਂ ਕੀਤੀ ਸੀ। ਇਹ ਛਾਪੇ ਇਹ ਪਤਾ ਲਗਾਉਣ ਲਈ ਮਾਰੇ ਗਏ ਕਿ ਇਹ ਲੋਕ ਮਾਓਵਾਦੀ ਸੰਗਠਨ ਵਿੱਚ ਕੀ ਭੂਮਿਕਾ ਨਿਭਾ ਰਹੇ ਸਨ। ਇਸ ਮੌਕੇ ਪੱਛਮੀ ਬੰਗਾਲ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਤੇ ਐਨਆਈਏ ਦੇ ਅਧਿਕਾਰੀ ਵੀ ਮੌਜੂਦ ਸਨ। ਪੀਟੀਆਈ
Advertisement
Advertisement
Advertisement