ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੱਛਮੀ ਬੰਗਾਲ: ਭਾਜਪਾ ਦੀ ਕੇਂਦਰੀ ਟੀਮ ਦਾ ਪਾਰਟੀ ਵਰਕਰਾਂ ਵੱਲੋਂ ਵਿਰੋਧ

07:04 AM Jun 19, 2024 IST
ਹਿੰਸਾ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਪੁੱਜੀ ਭਾਜਪਾ ਦੀ ਟੀਮ। -ਫੋਟੋ: ਏਐੱਨਆਈ

ਕੋਲਕਾਤਾ, 18 ਜੂਨ
ਪੱਛਮੀ ਬੰਗਾਲ ਦੇ ਦੌਰੇ ’ਤੇ ਆਈ ਭਾਜਪਾ ਦੀ ਕੇਂਦਰੀ ਟੀਮ ਨੂੰ ਆਪਣੇ ਹੀ ਪਾਰਟੀ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸੀਨੀਅਰ ਨੇਤਾਵਾਂ ਨੇ ਉਦੋਂ ਹਮਦਰਦੀ ਨਹੀਂ ਦਿਖਾਈ ਜਦੋਂ ਚੋਣਾਂ ਮਗਰੋਂ ਸੂਬੇ ਵਿੱਚ ਕਥਿਤ ਹਿੰਸਾ ਕਾਰਨ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਹਿਜਰਤ ਕਰਨੀ ਪਈ ਸੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਵਿਰੋਧ ਦੀ ਇਹ ਘਟਨਾ ਡਾਇਮੰਡ ਹਾਰਬਰ ਦੇ ਅਮਤਾਲਾ ਇਲਾਕੇ ’ਚ ਵਾਪਰੀ, ਜਿਹੜਾ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਆਗੂ ਅਭਿਸ਼ੇਕ ਬੈਨਰਜੀ ਦਾ ਲੋਕ ਸਭਾ ਚੋਣ ਹਲਕਾ ਹੈ। ਦੂਜੇ ਪਾਸੇ ਟੀਐੱਮਸੀ ਨੇ ਦਾਅਵਾ ਕੀਤਾ ਕਿ ਘਟਨਾ ਤੋਂ ਸੰਕੇਤ ਮਿਲਦਾ ਹੈ ਕਿ ਭਾਜਪਾ ਆਗੂਆਂ ਦਾ ਆਪਣੀ ਹੀ ਪਾਰਟੀ ਦੇ ਵਰਕਰਾਂ ਨਾਲ ਰਾਬਤਾ ਨਹੀਂ ਹੈ। ਟੀਐੇੱਮਸੀ ਨੇਤਾ ਸ਼ਾਂਤਨੂ ਸੇਨ ਨੇ ਉਕਤ ਦਾਅਵਾ ਕਰਦਿਆਂ ਆਖਿਆ ਕਿ ਭਾਜਪਾ ਵੱਲੋਂ ਟੀਐੱਮਸੀ ਖ਼ਿਲਾਫ਼ ਚੋਣਾਂ ਤੋਂ ਬਾਅਦ ਹਿੰਸਾ ਦੀਆਂ ਸ਼ਿਕਾਇਤਾਂ ਮਹਿਜ਼ ਦਿਖਾਵੇ ਤੋਂ ਇਲਾਵਾ ਹੋਰ ਕੁਝ ਨਹੀਂ ਹਨ।
ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਬਿਪਲਬ ਦੇਵ ਦੀ ਅਗਵਾਈ ਹੇਠ ਚਾਰ ਮੈਂਬਰੀ ਟੀਮ ਲੋਕ ਸਭਾ ਚੋਣਾਂ ਮਗਰੋਂ ਭਾਜਪਾ ਵਰਕਰਾਂ ਖ਼ਿਲਾਫ਼ ਟੀਐੱਮਸੀ ਵਰਕਰਾਂ ਵੱਲੋਂ ਕੀਤੀ ਗਈ ਕਥਿਤ ਹਿੰਸਾ ਤੋਂ ਬਾਅਦ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪੱਛਮੀ ਬੰਗਾਲ ਦੇ ਦੌਰੇ ’ਤੇ ਹੈ। ਭਾਜਪਾ ਸੂਤਰਾਂ ਨੇ ਦੱਸਿਆ ਕਿ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਅਮਤਾਲਾ ’ਚ ਪਾਰਟੀ ਤੋਂ ਅਸੰਤੁਸ਼ਟ ਵਰਕਰਾਂ ਨੇ ਕੇਂਦਰੀ ਟੀਮ ਦੇ ਕਾਫ਼ਲੇ ਨੂੰ ਰੋਕ ਲਿਆ ਤੇ ਆਗੂਆਂ ਨੂੰ ਆਪਣੀਆਂ ਸ਼ਿਕਾਇਤਾਂ ਦੱਸੀਆਂ। ਬਾਅਦ ਵਿੱਚ ਭਾਜਪਾ ਦੀ ਕੇਂਦਰੀ ਟੀਮ ਨੇ ਜ਼ਿਲ੍ਹੇ ਵਿੱਚ ਸੰਦੇਸ਼ਖਲੀ ਦਾ ਦੌਰਾ ਕੀਤਾ ਅਤੇ ਉਸ ਇਲਾਕੇ ਦੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ, ਜਿੱਥੇ ਟੀਐੱਮਸੀ ਆਗੂਆਂ ’ਤੇ ਜਿਨਸੀ ਸ਼ੋਸ਼ਣ ਅਤੇ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਗਏ ਸਨ।
ਸੰਦੇਸ਼ਖਲੀ ’ਚ ਭਾਜਪਾ ਕੇਂਦਰੀ ਟੀਮ ਦੇ ਮੈਂਬਰ ਬ੍ਰਿਜ ਲਾਲ ਨੇ ਕਿਹਾ ਕਿ ਪਾਰਟੀ ਆਪਣੇ ਵਰਕਰਾਂ ਦੀਆਂ ਮੁਸ਼ਕਲਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ। ਉਨ੍ਹਾਂ ਕਿਹਾ, ‘‘ਪੱਛਮੀ ਬੰਗਾਲ ’ਚ ਕਾਨੂੰਨ ਤੇ ਅਮਨ ਨਹੀਂ ਹੈ। ਪਿਛਲੇ ਤਿੰਨ ਦਿਨਾਂ ਦੌਰਾਨ ਸੂਬੇ ’ਚ ਕਈ ਥਾਵਾਂ ਦਾ ਦੌਰਾਂ ਕਰਨ ਮਗਰੋਂ ਟੀਮ ਨੂੰ ਇਹ ਜਾਣਕਾਰੀ ਮਿਲੀ ਹੈ।’’ ਲਾਲ ਮੁਤਾਬਕ ਕੇਂਦਰੀ ਟੀਮ ਭਾਜਪਾ ਦੀ ਉੱਚ ਲੀਡਰਸ਼ਿਪ ਨੂੰ ਆਪਣੀ ਰਿਪੋਰਟ ਸੌਂਪੇਗੀ। ਉਨ੍ਹਾਂ ਕਿਹਾ, ‘‘ਪੱਛਮੀ ਬੰਗਾਲ ’ਚ ਕਾਨੂੰਨ ਤੇ ਅਮਨ ਬਹਾਲ ਕਰਨ ਲਈ ਲੋੜ ਪੈਣ ’ਤੇ ਅਸੀਂ ਅਦਾਲਤ ਦਾ ਰੁਖ਼ ਵੀ ਕਰਾਂਗੇ।’’ ਭਾਜਪਾ ਦੀ ਕੇਂਦਰੀ ਟੀਮ ਦਾ ਉਦੇਸ਼ ਪੱਛਮੀ ਬੰਗਾਲ ’ਚ ਚੋਣਾਂ ਮਗਰੋਂ ਕਥਿਤ ਹਿੰਸਾ ਕਾਰਨ ਆਪਣੇ ਘਰਾਂ ਤੋਂ ਹਿਜਰਤ ਕਰਨ ਵਾਲੇ ਪਾਰਟੀ ਵਰਕਰਾਂ ਨੂੰ ਮਿਲਣਾ ਹੈ। ਇਸ ਤੋਂ ਪਹਿਲਾਂ ਬਿਪਲਬ ਦੇਵ ਨੇ ਕਿਹਾ ਸੀ ਕਿ ਚੋਣ ਨਤੀਜਿਆਂ ਮਗਰੋਂ ਤੇ ਚੋਣਾਂ ਮਗਰੋਂ ਹਿੰਸਾ ਕਰਨਾ ਤ੍ਰਿਣਮੂਲ ਕਾਂਗਰਸ ਦੀ ਆਦਤ ਬਣ ਗਈ ਹੈ। ਉਨ੍ਹਾਂ ਆਖਿਆ, ‘‘ਜਿੰੰਨੀ ਜਲਦੀ ਟੀਐੱਮਸੀ ਵਿਰੋਧੀ ਪਾਰਟੀਆਂ ’ਤੇ ਹਮਲੇ ਕਰਨ ਦਾ ਆਪਣਾ ਰੁਖ਼ ਬਦਲੇਗੀ ਉਸ ਲਈ ਓਨਾ ਹੀ ਚੰਗਾ ਹੋਵੇਗਾ।’’ -ਪੀਟੀਆਈ

Advertisement

Advertisement