ਸਿਰਸਾ ਪੁੱਜਣ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ
08:36 AM Nov 20, 2023 IST
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਏਅਰ ਫੋਰਸ ਸਟੇਸ਼ਨ ਸਿਰਸਾ ਵਿਖੇ ਪਹੁੰਚੇ ਜਿਥੋਂ ਉਹ ਕੁਝ ਸਮੇਂ ਰੁਕਣ ਮਗਰੋਂ ਰਾਜਸਥਾਨ ਲਈ ਰਵਾਨਾ ਹੋਏ। ਪ੍ਰਧਾਨ ਮੰਤਰੀ ਦਾ ਇੱਥੇ ਪੁੱਜਣ ’ਤੇ ਹਰਿਆਣਾ ਦੇ ਬਿਜਲੀ ਅਤੇ ਅਤੇ ਜੇਲ੍ਹ ਮੰਤਰੀ ਰਣਜੀਤ ਸਿੰਘ, ਉੜੀਸਾ ਦੇ ਸਾਬਕਾ ਰਾਜਪਾਲ ਪ੍ਰੋ. ਗਣੇਸ਼ੀ ਲਾਲ, ਸੰਸਦ ਮੈਂਬਰ ਸੁਨੀਤਾ ਦੁੱਗਲ, ਭਾਜਪਾ ਜ਼ਿਲ੍ਹਾ ਪਾਰਟੀ ਮਾਮਲਿਆਂ ਦੇ ਇੰਚਾਰਜ ਅਮਰਪਾਲ ਰਾਣਾ, ਫਤਿਹਾਬਾਦ ਦੇ ਇੰਚਾਰਜ ਦੇਵ ਕੁਮਾਰ ਸ਼ਰਮਾ, ਏਡੀਜੀਪੀ ਸ੍ਰੀਕਾਂਤ ਯਾਦਵ, ਡੀਸੀ ਪਾਰਥਾ ਗੁਪਤਾ ਅਤੇ ਪੁਲੀਸ ਸੁਪਰਡੈਂਟ ਵਿਕਰਾਂਤ ਭੂਸ਼ਣ ਨੇ ਸਵਾਗਤ ਕੀਤਾ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਦੇ ਤਾਰਾ ਨਗਰ ਵਿੱਚ ਰੈਲੀ ਨੂੰ ਸੰਬੋਧਨ ਕਰਨਾ ਸੀ। ਤਾਰਾ ਨਗਰ ਸਿਰਸਾ ਤੋਂ ਕਰੀਬ ਸੌ ਕਿਲੋਮੀਟਰ ਦੀ ਦੂਰੀ ’ਤੇ ਹੈ। ਤਾਰਾ ਨਗਰ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਤੋਂ ਸਿਰਸਾ ਦੇ ਏਅਰ ਫੋਰਸ ਸਟੇਸ਼ਨ ਪੁੱਜੇ ਜਿਥੇ ਉਹ ਕੁਝ ਸਮੇਂ ਲਈ ਰੁਕੇ।
Advertisement
Advertisement