ਗਾਇਨਾਕੋਲੋਜੀ ਵਿਭਾਗ ’ਚ ਪੁਰਸ਼ ਨੂੰ ਦੇਖ ਕੇ ਭੜਕੇ ਸੀਐੱਮਓ
05:51 AM Jun 15, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਅੰਬਾਲਾ, 14 ਜੂਨ
ਅੰਬਾਲਾ ਦੇ ਸਿਵਲ ਸਰਜਨ ਡਾ. ਰਾਕੇਸ਼ ਸਾਹਲ ਅੱਜ ਦੁਪਹਿਰ ਇੱਕ ਵਜੇ ਅਚਾਨਕ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਦਾ ਨਿਰੀਖਣ ਕਰਨ ਪਹੁੰਚੇ। ਇਸ ਦੌਰਾਨ ਉਹ ਸਿੱਧੇ ਗਾਇਨਾਕੋਲੋਜੀ ਵਾਰਡ ਗਏ ਅਤੇ ਨਰਸਿੰਗ ਅਫਸਰ ਤੇ ਹੋਰ ਸਟਾਫ ਤੋਂ ਵਾਰਡ ਵਿਚ ਕਿਸੇ ਵਿਅਕਤੀ ਦੇ ਦਾਖ਼ਲ ਹੋਣ ਸਬੰਧੀ ਜਾਣਕਾਰੀ ਲਈ, ਜਿਸ ਤੋਂ ਸਟਾਫ ਨੇ ਸਾਫ਼ ਇਨਕਾਰ ਕਰ ਦਿੱਤਾ। ਨਿਰੀਖਣ ਦੌਰਾਨ ਜਿਉਂ ਹੀ ਸਿਵਲ ਸਰਜਨ ਦੀ ਨਜ਼ਰ ਵਾਰਡ ਵਿੱਚ ਇੱਕ ਆਦਮੀ ’ਤੇ ਪਈ ਤਾਂ ਉਨ੍ਹਾਂ ਨੂੰ ਗੁੱਸਾ ਆ ਗਿਆ। ਉਨ੍ਹਾਂ ਤੁਰੰਤ ਵਾਰਡ ਵਿੱਚ ਤਾਇਨਾਤ ਸੁਰੱਖਿਆ ਗਾਰਡ ਨੂੰ ਬੁਲਾਇਆ ਅਤੇ ਝਾੜ-ਝੰਬ ਕੀਤੀ। ਡਾ. ਸਾਹਲ ਨੇ ਕਿਹਾ ਕਿ ਪ੍ਰਸੂਤੀ ਅਤੇ ਗਾਇਨਾਕੋਲੋਜੀ ਵਿਭਾਗ ਇੱਕ ਬਹੁਤ ਹੀ ਸੰਵੇਦਨਸ਼ੀਲ ਖੇਤਰ ਹੈ, ਜਿੱਥੇ ਮਰੀਜ਼ ਦੀ ਇੱਜ਼ਤ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਇਸ ਵਾਰਡ ਵਿਚ ਕਿਸੇ ਵੀ ਆਦਮੀ ਦੇ ਦਾਖ਼ਲ ਹੋਣ ਦੀ ਮਨਾਹੀ ਹੈ, ਇਸ ਦਾ ਖ਼ਿਆਲ ਰੱਖਿਆ ਜਾਵੇ।
Advertisement
Advertisement