ਵੇਟਲਿਫਟਿੰਗ: ਚੀਨ ਦੀ ਲੀ ਵੈਨਵੈੱਨ ਨੇ ਸੋਨ ਤਗ਼ਮਾ ਜਿੱਤਿਆ
07:32 AM Aug 12, 2024 IST
ਵੇਟਲਿਫਟਿੰਗ ’ਚ ਪਹਿਲੇ ਤਿੰਨ ਸਥਾਨਾਂ ’ਤੇ ਰਹੀਆਂ ਲੀ ਵੈਨਵੈੱਨ, ਪੀ.ਐੱਚ-ਜਿਓਂਗ ਤੇ ਐਮਿਲੀ ਕੈਂਪਬੈੱਲ ਤਗ਼ਮੇ ਹਾਸਲ ਕਰਨ ਮਗਰੋਂ ਸੈਲਫੀ ਲੈਂਦੀਆਂ ਹੋਈਆਂ। -ਫੋਟੋ: ਰਾਇਟਰਜ਼
Advertisement
ਪੈਰਿਸ, 11 ਅਗਸਤ
ਚੀਨ ਦੀ ਲੀ ਵੈਨਵੈੱਨ ਨੇ ਅੱਜ ਇੱਥੇ ਔਰਤਾਂ ਦੇ 81 ਕਿਲੋ ਤੋਂ ਵਧ ਭਾਰ ਵਰਗ ’ਚ ਜਿੱਤ ਹਾਸਲ ਕਰਦਿਆਂ ਵੇਟਲਿਫਟਿੰਗ ’ਚ ਦੇਸ਼ ਨੂੰ ਪੰਜਵਾਂ ਸੋਨ ਤਗ਼ਮਾ ਦਿਵਾਇਆ ਹੈ। ਵੈਨਵੈੱਨ ਨੇ ਕੁੱਲ 309 ਕਿਲੋ ਭਾਰ ਚੁੱਕਦਿਆਂ ਸੋਨ ਤਗ਼ਮਾ ਜਿੱਤਿਆ ਜਦਕਿ ਦੱਖਣੀ ਕੋਰੀਆ ਦੀ ਪਾਰਕ ਐੱਚ-ਜਿਓਂਗ ਅਤੇ ਬਰਤਾਨੀਆ ਦੀ ਐਮਿਲੀ ਕੈਂਪਬੈੱਲ ਨੇ ਕ੍ਰਮਵਾਰ 299 ਅਤੇ 288 ਕਿਲੋ ਭਾਰ ਚੁੱਕਦਿਆਂ ਚਾਂਦੀ ਅਤੇ ਕਾਂਸੀ ਦਾ ਤਗ਼ਮਾ ਆਪਣੇ ਨਾਂ ਕੀਤਾ। ਵੇਟਲਿਫਟਿੰਗ ’ਚ ਚੀਨ ਦਾ ਇਹ ਪੰਜਵਾਂ ਤਗ਼ਮਾ ਹੈ। ਇਸ ਤੋਂ ਪਹਿਲਾਂ ਚੀਨ ਦੇ ਲਿਊੁ ਹੁਆਨਹੂਆ ਨੇ ਪੁਰਸ਼ਾਂ ਦੇ 102 ਕਿਲੋ ਭਾਰ ਵਰਗ, ਲੀ ਫੈਬਿਨ ਨੇ 61 ਕਿਲੋ ਭਾਰ ਵਰਗ ’ਚ ਜਦਕਿ ਔਰਤਾਂ ’ਚੋਂ ਐੱਲ. ਸ਼ਿਫਾਂਗ ਨੇ 59 ਕਿਲੋ ਅਤੇ ਹੋਊ ਜ਼ਿਹੂਈ ਨੇ 49 ਕਿਲੋ ਭਾਰ ਵਰਗ ’ਚ ਸੋਨ ਤਗ਼ਮੇ ਜਿੱਤੇ ਹਨ। ਜਦਕਿ ਅਮਰੀਕਾ ਵੱਲੋਂ ਓਲਿਵੀਆ ਰੀਵਜ਼ ਨੇ ਔਰਤਾਂ ਦੇ 71 ਕਿਲੋ ਭਾਰ ਵਰਗ ’ਚ ਸੋਨ ਤਗ਼ਮਾ ਅਤੇ ਹੈਪਟਨ ਮੌਰਿਸ ਨੇ ਪੁਰਸ਼ਾਂ ਦੇ 61 ਕਿੱਲੋ ਭਾਰ ਵਰਗ ’ਚ ਕਾਂਸੇ ਦਾ ਤਗ਼ਮਾ ਜਿੱਤਿਆ ਹੈ। -ਏਪੀ
Advertisement
Advertisement
Advertisement