ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੌਸਮ ਵਿਭਾਗ ਵੱਲੋਂ ਮਛੇਰਿਆਂ ਨੂੰ ਚਿਤਾਵਨੀ ਜਾਰੀ

08:44 AM Jun 02, 2024 IST
ਗੁਰੂਗ੍ਰਾਮ ’ਚ ਸ਼ਨਿੱਚਰਵਾਰ ਨੂੰ ਪਏ ਹਲਕੇ ਮੀਂਹ ਦੌਰਾਨ ਲੰਘਦੇ ਹੋਏ ਵਾਹਨ। -ਫੋਟੋ: ਪੀਟੀਆਈ

ਤਿਰੂਵਨੰਤਪੁਰਮ, 1 ਜੂਨ
ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਮਛੇਰਿਆਂ ਲਈ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਉਹ ਕੇਰਲਾ ਤੱਟ ਤੋਂ ਲੈ ਕੇ ਲਕਸ਼ਦੀਪ ਖੇਤਰ ਵਿੱਚ ਮੱਛੀਆਂ ਨਾ ਫੜਨ ਕਿਉਂਕਿ ਇੱਥੇ ਖਰਾਬ ਮੌਸਮ ਦੀ ਸਥਿਤੀ ਦਰਮਿਆਨ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਹਾਲਾਂਕਿ ਕੇਰਲਾ ਵਿੱਚ ਮੱਛੀਆਂ ਫੜਨ ’ਤੇ ਕੋਈ ਪਾਬੰਦੀ ਨਹੀਂ ਲਗਾਈ। ਇਸੇ ਦੌਰਾਨ ਮੌਸਮ ਵਿਭਾਗ ਨੇ ਦੱਖਣੀ-ਪੂਰਬੀ ਅਰਬ ਸਾਗਰ ਵਿੱਚ ਤੇਜ਼ ਹਵਾਵਾਂ ਅਤੇ ਖਰਾਬ ਮੌਸਮ ਦੀ ਭਵਿੱਖਵਾਣੀ ਕੀਤੀ ਹੈ। ਵਿਭਾਗ ਨੇ ਕਿਹਾ ਕਿ ਦੱਖਣੀ-ਪੱਛਮੀ ਅਰਬ ਸਾਗਰ, ਦੱਖਣੀ ਬੰਗਾਲ ਦੀ ਖਾੜੀ ਅਤੇ ਅੰਡੇਮਾਨ ਸਾਗਰ ਵਿੱਚ 35 ਤੋਂ 45 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅਤੇ ਮੰਨਾਰ ਦੀ ਖਾੜੀ, ਕੰਨਿਆਕੁਮਾਰੀ ਤੱਟ, ਕੇਂਦਰੀ ਅਤੇ ਦੱਖਣੀ ਸ੍ਰੀਲੰਕਾ ਤੱਟ ’ਤੇ 45 ਤੋਂ 55 ਕਿਲੀਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਇਸੇ ਤਰ੍ਹਾਂ ਦਿੱਲੀ-ਐੱਨਸੀਆਰ ਦੇ ਕਈ ਖੇਤਰਾਂ ਵਿੱਚ ਅੱਜ ਦੁਪਹਿਰ ਤੇਜ਼ ਹਵਾਵਾਂ ਨਾਲ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ। ਦਿੱਲੀ ਵਿਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਦੇ ਕਰੀਬ ਰਿਹਾ ਜਦੋਂ ਕਿ ਘੱਟੋ-ਘੱਟ ਤਾਪਮਾਨ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। -ਏਐੱਨਆਈ

Advertisement

ਮੁੰਗੇਸ਼ਪੁਰ ਵਿੱਚ ਸੈਂਸਰ ’ਚ ਖਰਾਬੀ ਕਾਰਨ 52.9 ਡਿਗਰੀ ਸੈਲਸੀਅਸ ਤਾਪਮਾਨ ਆਇਆ

ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਉੱਤਰ-ਪੱਛਮੀ ਦਿੱਲੀ ਦੇ ਮੁੰਗੇਸ਼ਪੁਰ ਸਥਿਤ ਮੌਸਮ ਵਿਗਿਆਨ ਕੇਂਦਰ ’ਚ 52.9 ਡਿਗਰੀ ਸੈਲਸੀਅਸ ਤਾਪਮਾਨ ਸੈਂਸਰ ਵਿੱਚ ਖਰਾਬੀ ਕਾਰਨ ਦਰਜ ਕੀਤਾ ਗਿਆ ਸੀ। ਇਸ ਸਬੰਧੀ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਐਕਸ ’ਤੇ ਕਿਹਾ, ‘‘ਭਾਰਤ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਮੁੰਗੇਸ਼ਪੁਰ ਵਿੱਚ ਦਰਜ ਤਾਪਮਾਨ ਦੀ ਜਾਂਚ ਕੀਤੀ ਹੈ, ਜਿਸ ਵਿੱਚ 3 ਡਿਗਰੀ ਸੈਲਸੀਅਸ ਤਾਪਮਾਨ ਸੈਂਸਰ ਦੀ ਖਰਾਬੀ ਕਾਰਨ ਵੱਧ ਦਰਜ ਕੀਤਾ ਗਿਆ।’’ -ਪੀਟੀਆਈ

ਤਿੰਨ ਮਹੀਨੇ ਵਿੱਚ ਲੂ ਲੱਗਣ ਕਾਰਨ 56 ਮੌਤਾਂ

ਨਵੀਂ ਦਿੱਲੀ: ਦੇਸ਼ ਵਿੱਚ ਪੈ ਰਹੀ ਗਰਮੀ ਅਤੇ ਚੱਲ ਰਹੀ ਲੂ ਕਾਰਨ ਮੌਤਾਂ ਦਾ ਸਿਲਸਿਲਾ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਮਾਰਚ ਤੋਂ ਲੈ ਕੇ ਮਈ ਤੱਕ 24,849 ਸ਼ੱਕੀ ਮਾਮਲਿਆਂ ’ਚੋਂ 56 ਮੌਤਾਂ ਲੂ ਲੱਗਣ ਕਾਰਨ ਹੋਈਆਂ ਹਨ। ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐੱਨਸੀਡੀਸੀ) ਅਨੁਸਾਰ ਇਕੱਲੇ ਮਈ ਮਹੀਨੇ ਵਿੱਚ 46 ਮੌਤਾਂ ਹੋਈਆਂ ਹਨ। ਇਸ ਤੋਂ ਇਲਾਵਾ ਪਹਿਲੀ ਮਈ ਤੋਂ 30 ਮਈ ਤੱਕ ਲੂ ਲੱਗਣ ਦੇ 30,19,189 ਸ਼ੱਕੀ ਮਾਮਲੇ ਸਾਹਮਣੇ ਆਏ ਹਨ। -ਪੀਟੀਆਈ

Advertisement

Advertisement