ਨਹਿਰੀ ਪਾਣੀ ਦੇ ਮਸਲੇ ਹੱਲ ਕਰਾਂਗੇ: ਬਰਿੰਦਰ ਗੋਇਲ
09:05 AM Dec 29, 2024 IST
ਪੱਤਰ ਪ੍ਰੇਰਕ
ਲਹਿਰਾਗਾਗਾ, 28 ਦਸੰਬਰ
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਹਲਕਾ ਲਹਿਰਾਗਾਗਾ ਦੇ ਖੇਤਾਂ ਅਤੇ ਨਹਿਰੀ ਮੋਘਿਆਂ ਦੀ ਸਮੱਸਿਆ ਦੇ ਹੱਲ ਲਈ 30-31 ਦਸੰਬਰ ਨੂੰ ਵੱਖ-ਵੱਖ ਪਿੰਡਾਂ ਵਿੱਚ ਵਿਭਾਗ ਦੇ ਅਧਿਕਾਰੀਆਂ ਨੂੰ ਕੈਂਪ ਲਾਉਣ ਦੀ ਹਦਾਇਤ ਕੀਤੀ ਹੈ। ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਕਿਸੇ ਵੀ ਨਹਿਰੀ ਪਾਣੀ ਦੇ ਸਬੰਧਤ ਮਸਲੇ, ਖੇਤ ਨੂੰ ਪਾਣੀ ਨਹੀਂ ਲੱਗਣ, ਮੋਘੇ ਦੀ ਕੋਈ ਸਮੱਸਿਆ ਤੇ ਪਾਣੀ ਦੀ ਘਾਟ ਆਦਿ ਦੀ ਮੁਸ਼ਕਲ ਨੂੰ ਲੈ ਕੇ ਸਬੰਧਤ ਅਧਿਕਾਰੀਆਂ ਨੂੰ ਮੌਕੇ ’ਤੇ ਦੱਸਣ ਲਈ 30 ਦਸੰਬਰ ਨੂੰ ਪਿੰਡ ਅਲੀਸ਼ੇਰ, 31 ਦਸੰਬਰ ਨੂੰ ਪਿੰਡ ਬੰਗਾ, ਬੁਸ਼ਹਿਰਾ, ਖਾਈ, ਬਖੋਰਾ ਕਲਾਂ, ਖੁਰਦ, 1 ਜਨਵਰੀ ਨੂੰ ਸ਼ੇਰਗੜ੍ਹ, ਰਾਜਲਹੇੜੀ, ਰਾਏਧੜਾਣਾ, 2 ਜਨਵਰੀ ਨੂੰ ਹਮੀਰਗੜ੍ਹ, ਭੁੰਦੜ ਭੈਣੀ, ਸੁਰਜਨ ਭੈਣੀ ਵਿਚ ਸੰਗਤ ਪ੍ਰੋਗਰਾਮ ਕੀਤੇ ਜਾਣਗੇ।
Advertisement
Advertisement