ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕੋ ਪਾਇਲਟਾਂ ਦਾ ਮੁੱਦਾ ਸੰਸਦ ’ਚ ਚੁੱਕਾਂਗੇ: ਰਾਹੁਲ

07:50 AM Jul 08, 2024 IST

ਨਵੀਂ ਦਿੱਲੀ, 7 ਜੁਲਾਈ
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਲੋਕੋ ਪਾਇਲਟਾਂ ਦੀ ਮਾੜੀ ਹਾਲਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੰਡੀਆ ਗੱਠਜੋੜ ਉਨ੍ਹਾਂ ਦੇ ਹੱਕਾਂ ਤੇ ਕੰਮਕਾਰ ਦੀਆਂ ਹਾਲਤਾਂ ’ਚ ਸੁਧਾਰ ਲਈ ਸੰਸਦ ’ਚ ਆਵਾਜ਼ ਚੁੱਕੇਗਾ। ਰਾਹੁਲ ਗਾਂਧੀ ਨੇ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ’ਤੇ ਲੋਕੋ ਪਾਇਲਟਾਂ ਨਾਲ ਪਿੱਛੇ ਜਿਹੇ ਹੋਈ ਗੱਲਬਾਤ ਦੀ ਵੀਡੀਓ ਸੋਸ਼ਲ ਮੀਡੀਆ ਮੰਚ ਐਕਸ ’ਤੇ ਸਾਂਝੀ ਕਰਦਿਆਂ ਇਹ ਟਿੱਪਣੀ ਕੀਤੀ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਲੋਕੋ ਪਾਇਲਟਾਂ ਦੀ ਜ਼ਿੰਦਗੀ ਦੀ ਰੇਲ ਗੱਡੀ ਪੂਰੀ ਤਰ੍ਹਾਂ ਲੀਹੋਂ ਲੱਥ ਚੁੱਕੀ ਹੈ।’ ਉਨ੍ਹਾਂ ਕਿਹਾ ਕਿ ਲੋਕੋ ਪਾਇਲਟ ਤਪਦੇ ਕੈਬਿਨਾਂ ਅੰਦਰ ਲਗਾਤਾਰ 16 ਘੰਟੇ ਕੰਮ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ, ‘ਜਿਨ੍ਹਾਂ ’ਤੇ ਲੱਖਾਂ ਲੋਕਾਂ ਦੀ ਜ਼ਿੰਦਗੀ ਦਾ ਦਾਰੋਮਦਾਰ ਹੁੰਦਾ ਹੈ, ਉਨ੍ਹਾਂ ਨੂੰ ਖੁਦ ਦੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ। ਪਖਾਨਿਆਂ ਜਿਹੀ ਬੁਨਿਆਦੀ ਸਹੂਲਤ ਤੋਂ ਵੀ ਵਾਂਝੇ ਲੋਕੋ ਪਾਇਲਟਾਂ ਦੇ ਕੰਮ ਦੇ ਸਮੇਂ ਦੀ ਕੋਈ ਹੱਦ ਨਹੀਂ ਤੇ ਨਾ ਹੀ ਉਨ੍ਹਾਂ ਨੂੰ ਕੋਈ ਛੁੱਟੀ ਮਿਲਦੀ ਹੈ। ਇਸ ਕਾਰਨ ਉਹ ਮਾਨਸਿਕ ਤੇ ਸਰੀਰਕ ਤੌਰ ’ਤੇ ਟੁੱਟ ਰਹੇ ਹਨ ਤੇ ਬਿਮਾਰ ਹੋ ਰਹੇ ਹਨ।’ ਉਨ੍ਹਾਂ ਕਿਹਾ ਕਿ ਅਜਿਹੀਆਂ ਹਾਲਤਾਂ ’ਚ ਲੋਕੋ ਪਾਇਲਟਾਂ ਤੋਂ ਰੇਲ ਗੱਡੀਆਂ ਚਲਵਾਉਣੀਆਂ ਉਨ੍ਹਾਂ ਅਤੇ ਮੁਸਾਫਰਾਂ ਦੀ ਜ਼ਿੰਦਗੀ ਨੂੰ ਜੋਖਮ ’ਚ ਪਾਉਣਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇੰਡੀਆ ਗੱਠਜੋੜ ਲੋਕੋ ਪਾਇਲਟਾਂ ਦੇ ਹੱਕਾਂ ਤੇ ਉਨ੍ਹਾਂ ਦੇ ਕੰਮਕਾਰ ਦੀਆਂ ਹਾਲਤਾਂ ’ਚ ਸੁਧਾਰ ਲਈ ਸੰਸਦ ’ਚ ਆਵਾਜ਼ ਚੁੱਕੇਗਾ। ਰਾਹੁਲ ਗਾਂਧੀ ਨੇ ਲੋਕੋ ਪਾਇਲਟਾਂ ਨਾਲ ਮੁਲਾਕਾਤ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ, ‘ਇਸ ਛੋਟੀ ਜਿਹੀ ਚਰਚਾ ਨੂੰ ਦੇਖ ਕੇ ਹੀ ਤੁਸੀਂ ਉਨ੍ਹਾਂ ਦੀਆਂ ਤਕਲੀਫਾਂ ਦਾ ਅੰਦਾਜ਼ਾ ਲਗਾ ਸਕਦੇ ਹੋ।’ -ਪੀਟੀਆਈ

Advertisement

Advertisement