For the best experience, open
https://m.punjabitribuneonline.com
on your mobile browser.
Advertisement

ਸਿਰਸਾ ’ਚ 2 ਨੂੰ ਖੋਲ੍ਹਾਂਗੇ ਧਰਮ ਪ੍ਰਚਾਰ ਲਈ ਸਬ-ਦਫਤਰ: ਦਾਦੂਵਾਲ

07:03 AM Apr 29, 2024 IST
ਸਿਰਸਾ ’ਚ 2 ਨੂੰ ਖੋਲ੍ਹਾਂਗੇ ਧਰਮ ਪ੍ਰਚਾਰ ਲਈ ਸਬ ਦਫਤਰ  ਦਾਦੂਵਾਲ
Advertisement

ਪੱਤਰ ਪ੍ਰੇਰਕ
ਗੂਹਲਾ ਚੀਕਾ, 28 ਅਪਰੈਲ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਤੇਜ਼ ਕਰਨ ਵਾਸਤੇ ਧਰਮ ਪ੍ਰਚਾਰ ਦਾ ਸਬ-ਦਫਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਸਿਰਸਾ ਵਿੱਚ ਦੋ ਮਈ ਨੂੰ ਖੋਲਿਆ ਜਾ ਰਿਹਾ ਹੈ। ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਬ-ਦਫਤਰ ਲਈ ਜਗ੍ਹਾ ਦਾ ਨਿਰੀਖਣ ਕਰਨ ਉਪਰੰਤ ਇਕ ਲਿਖਤੀ ਪ੍ਰੈੱਸ ਨੋਟ ਜਾਰੀ ਕੀਤਾ। ਜਥੇਦਾਰ ਦਾਦੂਵਾਲ ਨੇ ਕਿਹਾ ਕੇ ਇਸ ਸਬ-ਦਫਤਰ ਵਿੱਚ ਇੰਚਾਰਜ ਤੋਂ ਇਲਾਵਾ ਕਥਾਵਾਚਕ ਰਾਗੀ, ਢਾਡੀ, ਪ੍ਰਚਾਰਕ, ਕਵੀਸ਼ਰ ਸਿੰਘ ਹਾਜ਼ਰ ਰਹਿਣਗੇ, ਜੋ ਇਸ ਇਲਾਕੇ ਤੇ ਦੂਰ ਦੁਰਾਡੇ ਦੇ ਪਿੰਡਾਂ ਤੱਕ ਸਿੱਖ ਇਤਿਹਾਸ ਦਾ ਪ੍ਰਚਾਰ ਕਰਨਗੇ। ਜਥੇਦਾਰ ਦਾਦੂਵਾਲ ਨੇ ਕਿਹਾ ਕੇ ਹਰਿਆਣਾ ਕਮੇਟੀ ਗੁਰੂਘਰਾਂ ਦੇ ਸੁਚੱਜੇ ਪ੍ਰਬੰਧ, ਧਰਮ ਪ੍ਰਚਾਰ, ਸਿਹਤ ਅਤੇ ਸਿੱਖਿਆ ਵਾਲੇ ਪਾਸੇ ਵਿਸ਼ੇਸ਼ ਪ੍ਰੋਗਰਾਮ ਉਲੀਕ ਕੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕੇ ਗੁਰੂ ਕੀ ਗੋਲਕ ਦਾ ਪੈਸਾ ਸਿੱਖ ਧਰਮ ਦੇ ਪ੍ਰਚਾਰ, ਗੁਰੂਘਰਾਂ ਦੇ ਸੁਚੱਜੇ ਪ੍ਰਬੰਧ, ਸਿਹਤ, ਸਪੋਰਟਸ ਅਤੇ ਸਿੱਖਿਆ ਤੇ ਖਰਚ ਕੀਤਾ ਜਾ ਰਿਹਾ ਹੈ।

Advertisement

Advertisement
Author Image

Advertisement
Advertisement
×