ਸਰਕਾਰ ਦੀ ਹਰ ਯੋਜਨਾ ਨੂੰ ਘਰ-ਘਰ ਪਹੁੰਚਾਵਾਂਗੇ: ਕੋਹਲੀ
ਪੱਤਰ ਪ੍ਰੇਰਕ
ਪਟਿਆਲਾ, 30 ਜੂਨ
ਇਥੋਂ ਦੇ ਵਾਰਡ ਨੰਬਰ 40 ਵਿਚ ‘ਆਪ’ ਬੀਸੀ ਵਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਕਈ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। ਇਨ੍ਹਾਂ ਪਰਿਵਾਰਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਲਈ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਦੌਰਾਨ ਬਲਾਕ ਪ੍ਰਧਾਨ ਸੁਸ਼ੀਲ ਮਿੱਡਾ, ਵਿਜੈ ਕਨੌਜੀਆ ਅਤੇ ਹਰੀਸ਼ ਨਰੂਲਾ ਵੀ ਮੌਜੂਦ ਸਨ। ਸ੍ਰੀ ਕੋਹਲੀ ਨੇ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਦੀ ਤਿਆਰੀ ਹੁਣੇ ਤੋਂ ਹੀ ਵਰਕਰਾਂ ਅਤੇ ਆਗੂਆਂ ਨੇ ਵਿੱਢ ਦਿੱਤੀ ਹੈ, ਜਿਸ ਦਾ ਨਤੀਜਾ ਸਾਹਮਣੇ ਆ ਰਿਹਾ ਹੈ।
ਵਿਧਾਇਕ ਕੋਹਲੀ ਨੇ ਕਿਹਾ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਹਿੱਤ ਨੀਤੀਆਂ ਦਾ ਹਰ ਵਿਅਕਤੀ ਕਾਇਲ ਹੈ। ਇੰਨਾ ਹੀ ਨਹੀਂ ਸਰਕਾਰ ਨੇ ਵਧੇਰੇ ਸੇਵਾਵਾਂ ਘਰ ਬੈਠਿਆਂ ਹੀ ਦੇ ਦਿੱਤੀਆਂ ਹਨ, ਜਿਨ੍ਹਾਂ ਰਾਹੀਂ ਲੋਕ ਘਰ ਬੈਠੇ ਹੀ ਆਪਣਾ ਕੰਮ ਆਨਲਾਈਨ ਖ਼ੁਦ ਹੀ ਮੁਕੰਮਲ ਕਰ ਲੈਂਦੇ ਹਨ। ਵਿਧਾਇਕ ਅਜੀਤਪਾਲ ਨੇ ਕਿਹਾ ਕੇ ਸਰਕਾਰ ਦੀ ਹਰ ਸਹੂਲਤ ਘਰ ਘਰ ਪਹੁੰਚੇਗੀ। ਅੱਜ ਅਕਾਲੀ ਦਲ ਅਤੇ ਭਾਜਪਾ ਨੂੰ ਛੱਡ ਕੇ ਪ੍ਰਿੰਸ ਕੁਮਾਰ, ਨੀਰਜ ਚੰਦੇਲਾ, ਕਮਲ ਕਲਿਆਣ, ਮਨੀ, ਗੌਰਵ, ਅਮਿਤ, ਮੰਨੂੰ, ਯੁਵਰਾਜ, ਰਾਹੁਲ, ਜੀਵੇਸ, ਲਵੀ, ਰੇਨੂੰ ਰਾਣੀ, ਕੁਸਮ, ਬਬਲੀ ਰਾਣੀ, ਜੀਤੋ, ਮਨੂੰ ਰਾਣੀ, ਅਮਰਜੀਤ ਕੌਰ, ਹਰਵਿੰਦਰ ਕੌਰ, ਸਰੋਜ ਬਾਲਾ ਦੇ ਨਾਂ ਸ਼ਾਮਲ ਹਨ।