For the best experience, open
https://m.punjabitribuneonline.com
on your mobile browser.
Advertisement

ਵਾਇਨਾਡ: ਲਾਸ਼ਾਂ ਮਿਲਣ ਦੀਆਂ ਸੰਭਾਵੀ ਥਾਵਾਂ ’ਤੇ ਬਚਾਅ ਕਰਮੀ ਤਾਇਨਾਤ

07:41 AM Aug 05, 2024 IST
ਵਾਇਨਾਡ  ਲਾਸ਼ਾਂ ਮਿਲਣ ਦੀਆਂ ਸੰਭਾਵੀ ਥਾਵਾਂ ’ਤੇ ਬਚਾਅ ਕਰਮੀ ਤਾਇਨਾਤ
ਵਾਇਨਾਡ ਜ਼ਿਲ੍ਹੇ ’ਚ ਢਿੱਗਾਂ ਡਿੱਗਣ ਮਗਰੋਂ ਬਚਾਏ ਗਏ ਬੱਚਿਆਂ ਨਾਲ ਜੰਗਲਾਤ ਵਿਭਾਗ ਦੇ ਅਧਿਕਾਰੀ। -ਫੋਟੋ: ਪੀਟੀਆਈ
Advertisement

ਵਾਇਨਾਡ (ਕੇਰਲ), 4 ਅਗਸਤ
ਕੇਰਲ ਦੇ ਸੈਰ-ਸਪਾਟਾ ਮੰਤਰੀ ਪੀਏ ਮੁਹੰਮਦ ਰਿਆਸ ਨੇ ਅੱਜ ਕਿਹਾ ਕਿ ਢਿੱਗਾਂ ਖਿਸਕਣ ਨਾਲ ਪ੍ਰਭਾਵਿਤ ਵਾਇਨਾਡ ਜ਼ਿਲ੍ਹੇ ਵਿੱਚ ਬਚਾਅ ਮੁਹਿੰਮ ਛੇਵੇਂ ਦਿਨ ਵੀ ਜਾਰੀ ਰਹੇਗੀ। ਰਿਆਸ ਨੇ ਕਿਹਾ ਕਿ ਉਨ੍ਹਾਂ ਥਾਵਾਂ ’ਤੇ ਵੱਧ ਬਚਾਅ ਕਰਮੀਆਂ ਅਤੇ ਉਪਕਰਨਾਂ ਨੂੰ ਤਾਇਨਾਤ ਕੀਤਾ ਜਾਵੇਗਾ ਜਿੱਥੇ ਵੱਧ ਲਾਸ਼ਾਂ ਮਿਲਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਵਾਇਨਾਡ, ਮੱਲਾਪੁਰਮ ਅਤੇ ਕੋਝੀਕੋਡ ਜ਼ਿਲ੍ਹੇ ਤੋਂ ਹੋ ਕੇ ਵਹਿਣ ਵਾਲੀ ਚਲਿਆਰ ਨਦੀ ਦੇ 40 ਕਿਲੋਮੀਟਰ ਦੇ ਖੇਤਰ ਵਿੱਚ ਬਚਾਅ ਮੁਹਿੰਮ ਜਾਰੀ ਰਹੇਗੀ ਕਿਉਂਕਿ ਮੱਲਾਪੁਰਮ ਵਿੱਚ ਨੀਲੰਬੁਰ ਨੇੜੇ ਇਸ ਨਦੀ ਤੋਂ ਕਈ ਲਾਸ਼ਾਂ ਅਤੇ ਮਨੁੱਖੀ ਅੰਗ ਬਰਾਮਦ ਹੋਏ ਹਨ। ਮੰਤਰੀ ਨੇ ਇੱਕ ਟੀਵੀ ਚੈਨਲ ਨੂੰ ਦੱਸਿਆ ਕਿ ਢਿੱਗਾਂ ਖਿਸਕਣ ਦੀਆਂ ਘਟਨਾਵਾਂ ਮਗਰੋਂ ਤਬਾਹ ਹੋਏ ਮੁੰਡੱਕਈ ਅਤੇ ਚੂਰਲਮਾਲਾ ਖੇਤਰਾਂ ਵਿੱਚ ਵੀ ਬਚਾਅ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਥਾਵਾਂ ’ਤੇ ਵੱਧ ਬਲ ਤੇ ਉਪਕਰਨਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ ਜਿੱਥੇ ਮਲਬੇ ਦੇ ਹੇਠ ਲਾਸ਼ਾਂ ਫਸੀਆਂ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਵਾਇਨਾਡ ਜ਼ਿਲ੍ਹੇ ਵਿੱਚ ਵੱਡੇ ਪੱਧਰ ਢਿੱਗਾਂ ਖਿਸਕਣ ਦੀਆਂ ਘਟਨਾਵਾਂ ਨੂੰ ਸੂਬੇ ਦੇ ਇਤਿਹਾਸ ਦੀ ਸਭ ਤੋਂ ਵੱਡੀ ਆਫ਼ਤ ਕਰਾਰ ਦਿੱਤਾ ਅਤੇ ਇਸ ਦੌਰਾਨ ਲੋਕਾਂ ਨੂੰ ਬਚਾਉਣ ਦੇ ਪੁਲੀਸ ਅਤੇ ਫਾਇਰ ਬ੍ਰਿਗੇਡ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਪੁਲੀਸ ਨੇ ਲਾਸ਼ਾਂ ਦੀ ਸ਼ਨਾਖਤ ਲਈ ਡੀਐੱਨਏ ਸੈਂਪਲ ਤੇ ਰਾਸ਼ਨ ਕਾਰਡਾਂ ਦੇ ਵੇਰਵੇ ਇਕੱਠੇ ਕੀਤੇ ਹਨ। -ਪੀਟੀਆਈ

Advertisement

ਘਟਨਾ ਨੂੰ ਕੌਮੀ ਆਫ਼ਤ ਐਲਾਨਣ ਦੀ ਮੰਗ ਦੀ ਵਾਜਬੀਅਤ ਜਾਂਚੇਗਾ ਕੇਂਦਰ: ਗੋਪੀ

ਵਾਇਨਾਡ: ਕੇਂਦਰੀ ਮੰਤਰੀ ਸੁਰੇਸ਼ ਗੋਪੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਕੇਰਲ ਦੇ ਵਾਇਨਾਡ ਜ਼ਿਲ੍ਹੇ ਵਿੱਚ ਢਿੱਗਾਂ ਖਿਸਕਣ ਦੀ ਘਟਨਾ ਨੂੰ ਕੌਮੀ ਆਫ਼ਤ ਐਲਾਨਣ ਦੀ ਵੱਖ-ਵੱਖ ਹਲਕਿਆਂ ਤੋਂ ਉੱਠ ਰਹੀ ਮੰਗ ਦੀ ਵਾਜਬੀਅਤ ਦੀ ਜਾਂਚ ਕਰੇਗੀ। ਇਸ ਘਟਨਾ ਵਿੱਚ ਵੱਡੀ ਗਿਣਤੀ ’ਚ ਜਾਨਾਂ ਗਈਆਂ ਹਨ। ਕੇਂਦਰੀ ਸੈਰ-ਸਪਾਟਾ, ਪੈਟਰੋਲੀਅਮ ਤੇ ਕੁਦਰਤੀ ਗੈਸ ਰਾਜ ਮੰਤਰੀ ਗੋਪੀ ਨੇ ਕਿਹਾ ਕਿ ਕੇਂਦਰ ਸਰਕਾਰ ਢਿੱਗਾਂ ਖਿਸਕਣ ਦੀ ਘਟਨਾ ਦਾ ਮੁਲਾਂਕਣ ਕਰਨ ਮਗਰੋਂ ਇਸ ਦੇ ਕਾਨੂੰਨੀ ਪਹਿਲੂਆਂ ਦੀ ਜਾਂਚ ਕਰੇਗੀ। -ਪੀਟੀਆਈ

ਚਿਰੰਜੀਵੀ, ਰਾਮ ਚਰਨ ਤੇ ਅੱਲੂ ਅਰਜੁਨ ਵੱਲੋਂ ਮਾਲੀ ਮਦਦ

ਮੁੰਬਈ: ਤੇਲਗੂ ਅਦਾਕਾਰ ਚਿਰੰਜੀਵੀ, ਰਾਮ ਚਰਨ ਅਤੇ ਅੱਲੂ ਅਰਜੁਨ ਨੇ ਕੇਰਲ ਦੇ ਢਿੱਗਾਂ ਖਿਸਕਣ ਕਾਰਨ ਪ੍ਰਭਾਵਿਤ ਵਾਇਨਾਡ ਜ਼ਿਲ੍ਹੇ ਤੋਂ ਸੁਰੱਖਿਅਤ ਬਚਾਏ ਗਏ ਲੋਕਾਂ ਦੇ ਮੁੜ-ਵਸੇਬੇ ਦੇ ਯਤਨਾਂ ਲਈ ਮੁੱਖ ਮੰਤਰੀ ਰਿਲੀਫ਼ ਫੰਡ (ਸੀਐੱਮਡੀਆਰਐੱਫ) ਵਿੱਚ ਵਿੱਤੀ ਸਹਾਇਤਾ ਦਿੱਤੀ ਹੈ। ਚਿਰੰਜੀਵੀ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰ ਤੇ ‘ਆਰਆਰਆਰ’ ਦੇ ਸਟਾਰ ਰਾਮ ਚਰਨ ਨੇ ਮੁੱਖ ਮੰਤਰੀ ਰਿਲੀਫ਼ ਫੰਡ ਵਿੱਚ ਇੱਕ ਕਰੋੜ ਰੁਪਏ ਦਾਨ ਕੀਤੇ ਹਨ। ਇਨ੍ਹਾਂ ਤੋਂ ਇਲਾਵਾ ਅੱਲੂ ਅਰਜਨ ਨੇ 25 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ। -ਪੀਟੀਆਈ

Advertisement
Author Image

Advertisement
Advertisement
×