ਨਾਇਜਰ ਰਾਸ਼ਟਰਪਤੀ ਦੀ ਬਹਾਲੀ ਨਾ ਹੋਣ ’ਤੇ ਤਾਕਤ ਵਰਤਣ ਦੀ ਚਿਤਾਵਨੀ
ਨਿਆਮੀ (ਨਾਇਜਰ), 31 ਜੁਲਾਈ
ਪੱਛਮੀ ਅਫਰੀਕੀ ਮੁਲਕਾਂ ਨੇ ਨਾਇਜੀਰੀਆ ਦੇ ਤਖਤਾ ਪਲਟ ਕਰਨ ਵਾਲੇ ਆਗੂਆਂ ਨੂੰ ਦੇਸ਼ ਦੇ ਜਮਹੂਰੀਅਤ ਢੰਗ ਨਾਲ ਚੁਣੇ ਗਏ ਰਾਸ਼ਟਰਪਤੀ ਨੂੰ ਬਹਾਲ ਕਰਨ ਲਈ ਇਕ ਹਫਤੇ ਦਾ ਸਮਾਂ ਦਿੱਤਾ ਹੈ ਅਤੇ ਮੰਗਾਂ ਪੂਰੀਆਂ ਨਾ ਹੋਣ ’ਤੇ ਤਾਕਤ ਦਿਖਾਉਣ ਦੀ ਧਮਕੀ ਦਿੱਤੀ ਹੈ। ਨਾਇਜੀਰੀਆ ਵਿੱਚ ਐਤਵਾਰ ਨੂੰ ਪੱਛਮੀ ਅਫਰੀਕੀ ਮੁਲਕਾਂ ਦੀ ਐਮਰਜੈਂਸੀ ਮੀਟਿੰਗ ਦੀ ਸਮਾਪਤੀ ਬਾਅਦ ਇਹ ਐਲਾਨ ਕੀਤਾ ਗਿਆ। ਮੀਟਿੰਗ ਵਿੱਚ ਖੇਤਰੀ ਗੁੱਟ ‘ਪੱਛਮੀ ਅਫਰੀਕਾ ਰਾਜ ਆਰਥਿਕ ਸਮੁਦਾਇ’ (ਈਸੀਓਡਬਲਯੂਏਐਸ) ਨੂੰ ਪਿਛਲੇ ਹਫ਼ਤੇ ਹੋਏ ਸੈਨਾ ਦੇ ਤਖਤਾ ਪਲਟ ’ਤੇ ਜਵਾਬ ਦੇਣ ਲਈ ਬੁਲਾਇਆ ਗਿਆ ਸੀ। ਰਾਸ਼ਟਰਪਤੀ ਮੁਹੰਮਦ ਬਜ਼ੋਮ ਅਜੇ ਨਜ਼ਰਬੰਦ ਹਨ ਅਤੇ ਉਨ੍ਹਾਂ ਨੇ ਅਜੇ ਤੱਕ ਅਸਤੀਫਾ ਨਹੀਂ ਦਿੱਤਾ ਹੈ। ਇਕ ਬਿਆਨ ਵਿੱਚ ਕਿਹਾ ਗਿਆ, ‘ਜੇ ਅਥਾਰਿਟੀ ਦੀ ਮੰਗ ਨੂੰ ਇਕ ਹਫ਼ਤੇ ਦੇ ਅੰਦਰ ਪੂਰਾ ਨਹੀਂ ਕੀਤਾ ਗਿਆ ਤਾਂ ਰਿਪਬਲਿਕ ਆਫ ਨਾਇਜਰ ਵਿੱਚ ਸੰਵਿਧਾਨਿਕ ਢਾਂਚੇ ਨੂੰ ਬਹਾਲ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ ਜਿਸ ਵਿੱਚ ਤਾਕਤ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। -ਏਪੀ