ਵਾਰਨਰ ਨੂੰ ਭਾਰਤ ਖ਼ਿਲਾਫ਼ ਟੀ-20 ਕ੍ਰਿਕਟ ਲੜੀ ’ਚ ਦਿੱਤਾ ਆਰਾਮ
12:34 PM Nov 21, 2023 IST
ਮੈਲਬਰਨ, 21 ਨਵੰਬਰ
ਆਸਟਰੇਲੀਆ ਨੇ ਇਕ ਦਿਨਾਂ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਭਾਰਤ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਸੀਰੀਜ਼ ’ਚ ਆਰਾਮ ਦਿੱਤਾ ਹੈ। ਵਿਸ਼ਵ ਕੱਪ ਵਿੱਚ ਆਸਟਰੇਲੀਆ ਲਈ ਸਭ ਤੋਂ ਵੱਧ 535 ਦੌੜਾਂ ਬਣਾਉਣ ਵਾਲੇ ਵਾਰਨਰ ਨੂੰ ਸ਼ੁਰੂ ਵਿੱਚ ਮੈਥਿਊ ਵੇਡ ਦੀ ਅਗਵਾਈ ਵਾਲੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਵਿਸ਼ਾਖਾਪਟਨਮ 'ਚ 23 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਸੀਰੀਜ਼ ਲਈ ਪਿਛਲੇ ਮਹੀਨੇ ਟੀਮ ਦਾ ਐਲਾਨ ਕੀਤਾ ਗਿਆ ਸੀ। ਵਾਰਨਰ ਦੀ ਜਗ੍ਹਾ ਆਲਰਾਊਂਡਰ ਆਰੋਨ ਹਾਰਡੀ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
Advertisement
Advertisement