For the best experience, open
https://m.punjabitribuneonline.com
on your mobile browser.
Advertisement

ਮਨੂ ਭਾਕਰ ਦਾ ਦੇਸ਼ ਪਰਤਣ ’ਤੇ ਨਿੱਘਾ ਸਵਾਗਤ

12:02 PM Aug 07, 2024 IST
ਮਨੂ ਭਾਕਰ ਦਾ ਦੇਸ਼ ਪਰਤਣ ’ਤੇ ਨਿੱਘਾ ਸਵਾਗਤ
New Delhi: Markswoman Manu Bhaker with her personal coach Jaspal Rana being welcomed upon her arrival at the airport, in New Delhi, Wednesday, Aug. 7, 2024. Bhaker, India's first to win two Olympic medals in a single edition, arrived Delhi after a successful campaign at the Paris Games 2024. (PTI Photo/Atul Yadav) (PTI08_07_2024_000118A)
Advertisement

ਨਵੀਂ ਦਿੱਲੀ, 7 ਅਗਸਤ
ਸਟਾਰ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਅੱਜ ਸਵੇਰੇ ਦੇਸ਼ ਪਰਤ ਆਈ। ਇਥੇ ਨਵੀਂ ਦਿੱਲੀ ’ਚ ਉਸ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਪ੍ਰਸ਼ੰਸਕਾਂ ਨੇ ਉਸ ਨੂੰ ਮੋਢਿਆਂ ’ਤੇ ਚੁੱਕ ਕੇ, ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਓਲੰਪਿਕ ’ਚ ਦੋ ਤਗਮੇ ਜਿੱਤ ਕੇ ਭਾਕਰ ਨੇ ਦੇਸ਼ ਦਾ ਮਾਣ ਵਧਾਇਆ ਹੈ। ਏਅਰ ਇੰਡੀਆ ਦੀ ਉਡਾਣ (ਏਆਈ 142) ਜੋ ਭਾਕਰ ਨੂੰ ਪੈਰਿਸ ਤੋਂ ਦਿੱਲੀ ਲੈ ਕੇ ਆਈ ਸੀ, ਸਵੇਰੇ 9:20 ਵਜੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਘੰਟਾ ਦੇਰੀ ਨਾਲ ਉਤਰੀ। ਸ਼ਹਿਰ ਵਿੱਚ ਸਵੇਰ ਸਮੇਂ ਬੂੰਦਾ-ਬਾਂਦੀ ਹੋਣ ਦੇ ਬਾਵਜੂਦ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਵਾਈ ਅੱਡੇ ’ਤੇ ਬੈਠੇ ਸੈਂਕੜੇ ਲੋਕਾਂ ਨੇ ਉਸ ਦਾ ਅਤੇ ਉਸ ਦੇ ਕੋਚ ਜਸਪਾਲ ਰਾਣਾ ਦਾ ਸ਼ਾਨਦਾਰ ਸਵਾਗਤ ਕੀਤਾ। 22 ਸਾਲਾ ਭਾਕਰ ਨੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਇੱਕ-ਇੱਕ ਕਾਂਸੀ ਦਾ ਤਗਮਾ ਜਿੱਤਿਆ। ਮਿਕਸਡ ਟੀਮ ਇਵੈਂਟ ’ਚ ਉਸ ਨੇ ਸਰਬਜੋਤ ਸਿੰਘ ਨਾਲ ਮਿਲ ਕੇ ਦੇਸ਼ ਲਈ ਓਲੰਪਿਕ ਇਤਿਹਾਸ ਰਚਿਆ। ਹਵਾਈ ਅੱਡੇ ਦੇ ਬਾਹਰ ਭੀੜ ਨੂੰ ਕਾਬੂ ’ਚ ਰੱਖਣ ਲਈ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਸੀ। ਪੁਲੀਸ ਦੀ ਮੁਸਤੈਦੀ ਦੇ ਬਾਵਜੂਦ ਲੋਕਾਂ ਦਾ ਜੋਸ਼ ਇੰਨਾ ਜ਼ਿਆਦਾ ਸੀ ਕਿ ਹਵਾਈ ਅੱਡੇ ਤੋਂ ਬਾਹਰ ਨਿਕਲਦੇ ਹੀ ਭਾਕਰ ਅਤੇ ਰਾਣਾ ਨੂੰ ਆਖ਼ਰਕਾਰ ਇਕੱਠ ਨੇ ਮੋਢਿਆਂ ’ਤੇ ਚੁੱਕ ਲਿਆ। -ਪੀਟੀਆਈ

Advertisement

Advertisement
Author Image

A.S. Walia

View all posts

Advertisement
Advertisement
×