ਵਕਫ਼ ਬਿੱਲ: ਸੰਸਦੀ ਕਮੇਟੀ ਕੋਲ ਪੱਖ ਰੱਖਣਗੇ ਮੁੱਖ ਪੁਜਾਰੀ ਤੇ ਵਕੀਲ
07:33 AM Oct 14, 2024 IST
Advertisement
ਨਵੀਂ ਦਿੱਲੀ, 13 ਅਕਤੂਬਰ
ਨਾਸਿਕ ਦੇ ਇੱਕ ਮੰਦਰ ਦਾ ਮੁੱਖ ਪੁਜਾਰੀ, ਤਿੰਨ ਵਕੀਲ ਅਤੇ ਇੱਕ ਮੁਸਲਿਮ ਸੰਗਠਨ ਦਾ ਨੁਮਾਇੰਦਾ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ ਜੋ ਸੋਮਵਾਰ ਨੂੰ ਸੰਸਦੀ ਕਮੇਟੀ ਸਾਹਮਣੇ ਵਕਫ਼ ਬਿੱਲ ’ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਵਕਫ਼ ਬਿੱਲ (ਸੋਧ) ’ਤੇ ਸੰਸਦ ਦੀ ਜੁਆਇੰਟ ਕਮੇਟੀ ਦੀ ਸੋਮਵਾਰ ਤੇ ਮੰਗਲਵਾਰ ਨੂੰ ਇੱਥੇ ਮੀਟਿੰਗ ਹੋਣੀ ਹੈ ਜਿਸ ਵਿੱਚ ਉਹ ਜਮੀਅਤ ਉਲੇਮਾ-ਏ-ਹਿੰਦ ਦਿੱਲੀ ਅਤੇ ਗੋਆ ਦੀਆਂ ਸਨਾਤਨ ਸੰਸਥਾ ਦੇ ਨੁਮਾਇੰਦਿਆਂ ਦਾ ਪੱਖ ਸੁਣੇਗੀ। ਭਾਜਪਾ ਦੇ ਜਗਦੰਬਿਕਾ ਪਾਲ ਦੀ ਪ੍ਰਧਾਨਗੀ ਵਾਲੀ ਕਮੇਟੀ ਨਾਸਿਕ ਦੇ ਸ੍ਰੀ ਕਾਲਾਰਾਮ ਮੰਦਰ ਦੇ ਮੁੱਖ ਪੁਜਾਰੀ ਮਹੰਤ ਸੁਧੀਰਦਾਸ ਮਹਾਰਾਜ ਦਾ ਵੀ ਪੱਖ ਸੁਣੇਗੀ। ਐਡਵੋਕੇਟ ਅਸ਼ਵਨੀ ਉਪਾਧਿਆਏ, ਵਿਸ਼ਣੂ ਸ਼ੰਕਰ ਜੈਨ ਅਤੇ ਅਮਿਤਾ ਸਚਦੇਵਾ ਵੀ ਕਮੇਟੀ ਸਾਹਮਣੇ ਬਿੱਲ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਸਚਦੇਵਾ ਹਿੰਦੂ ਜਨਜਾਗ੍ਰਿਤੀ ਕਮੇਟੀ ਗੋਆ ਦੀ ਨੁਮਾਇੰਦਗੀ ਕਰਦੇ ਹਨ। -ਪੀਟੀਆਈ
Advertisement
Advertisement
Advertisement