ਵਿਆਹ ਸਮਾਗਮ ’ਚੋਂ ਪਰਸ ਚੋਰੀ
08:58 AM Nov 24, 2024 IST
Advertisement
ਪੱਤਰ ਪ੍ਰੇਰਕ
ਏਲਨਾਬਾਦ, 23 ਨਵੰਬਰ
ਪਿੰਡ ਸੁਕੇਰਾ ਖੇੜਾ ਤੋਂ ਏਲਨਾਬਾਦ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਆਏ ਇੱਕ ਪਰਿਵਾਰ ਦਾ ਪਰਸ ਚੋਰੀ ਹੋ ਗਿਆ। ਇਸ ਸਬੰਧੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਕਵੀਸ਼ ਪੁੱਤਰ ਸੰਜੇ ਰਤਨ ਵਾਸੀ ਪਿੰਡ ਸੁਕੇਰਾ ਖੇੜਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਏਲਨਾਬਾਦ ਆਇਆ ਹੋਇਆ ਸੀ। ਜਦੋਂ ਉਨ੍ਹਾਂ ਦੀ ਘੋੜਾ-ਬੱਗੀ ਪੈਲੇਸ ਨੇੜੇ ਪਹੁੰਚੀ ਤਾਂ ਉਨ੍ਹਾਂ ਦਾ ਪਰਸ ਚੋਰੀ ਹੋ ਗਿਆ, ਜਿਸ ਵਿੱਚ ਨਕਦੀ, ਮੰਗਲਸੂਤਰ ਅਤੇ ਸੋਨੇ ਦੇ ਹੋਰ ਗਹਿਣੇ ਸਨ। ਪੁਲੀਸ ਨੇ ਸ਼ਿਕਾਇਤ ’ਤੇ ਧਾਰਾ 303 ਬੀਐੱਨਐੱਸ ਤਹਿਤ ਕੇਸ ਦਰਜ ਕਰ ਲਿਆ ਹੈ।
Advertisement
Advertisement
Advertisement