For the best experience, open
https://m.punjabitribuneonline.com
on your mobile browser.
Advertisement

ਰੂਸ ਦੇ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਸ਼ੁਰੂ

06:53 AM Mar 16, 2024 IST
ਰੂਸ ਦੇ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਸ਼ੁਰੂ
Advertisement

ਮਾਸਕੋ: ਰੂਸ ’ਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਵੋਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ ਜੋ ਤਿੰਨ ਦਿਨ ਤੱਕ ਚਲੇਗੀ। ਇਹ ਚੋਣਾਂ ਉਸ ਸਮੇਂ ਹੋ ਰਹੀਆਂ ਹਨ ਜਦੋਂ ਪੂਤਿਨ ਨੇ ਆਪਣੇ ਖ਼ਿਲਾਫ਼ ਵਿਰੋਧੀ ਸੁਰਾਂ ਨੂੰ ਦਬਾ ਦਿੱਤਾ ਹੈ। ਦੇਸ਼ ਦੇ 11 ਵੱਖੋ ਵੱਖਰੇ ਟਾਈਮ ਜ਼ੋਨ ਹੋਣ ਕਾਰਨ ਵੋਟਿੰਗ ਐਤਵਾਰ ਤੱਕ ਹੋਵੇਗੀ। ਇਸ ਦੇ ਨਾਲ ਰੂਸ ਵੱਲੋਂ ਯੂਕਰੇਨ ਦੇ ਕਬਜ਼ਾਏ ਗਏ ਇਲਾਕਿਆਂ ’ਚ ਵੀ ਵੋਟਿੰਗ ਕੇਂਦਰ ਬਣਾਏ ਗਏ ਹਨ। ਪੂਤਿਨ (71) ਦਾ ਅਗਲੇ ਛੇ ਹੋਰ ਸਾਲਾਂ ਲਈ ਰਾਸ਼ਟਰਪਤੀ ਬਣਨਾ ਤੈਅ ਹੈ ਕਿਉਂਕਿ ਉਨ੍ਹਾਂ ਨੂੰ ਚੁਣੌਤੀ ਦੇਣ ਵਾਲਾ ਕੋਈ ਉਮੀਦਵਾਰ ਨਹੀਂ ਹੈ। ਚੋਣਾਂ ’ਚ ਖੜ੍ਹੇ ਹੋਏ ਤਿੰਨ ਉਮੀਦਵਾਰ ਕ੍ਰੈਮਲਿਨ ਦੀ ਵਿਚਾਰਧਾਰਾ ’ਤੇ ਚੱੱਲਣ ਵਾਲੇ ਘੱਟ ਚਰਚਾ ’ਚ ਰਹਿਣ ਵਾਲੀਆਂ ਪਾਰਟੀਆਂ ਤੋਂ ਹਨ। ਪਹਿਲੀ ਵਾਰ ਆਨਲਾਈਨ ਵੋਟਾਂ ਵੀ ਪਾਈਆਂ ਜਾ ਰਹੀਆਂ ਹਨ ਅਤੇ ਵੋਟਿੰਗ ਸ਼ੁਰੂ ਹੁੰਦੇ ਸਾਰ ਹੀ ਮਾਸਕੋ ’ਚ ਦੋ ਲੱਖ ਤੋਂ ਜ਼ਿਆਦਾ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਸਨ। -ਏਪੀ

Advertisement

Advertisement
Author Image

joginder kumar

View all posts

Advertisement
Advertisement
×