‘ਵੋਟ ਪਾਓ, ਪੋਹਾ ਤੇ ਜਲੇਬੀ ਖਾਓ’
07:39 AM Oct 15, 2023 IST
ਇੰਦੌਰ: ਇੱਥੋਂ ਦੀ ਮਸ਼ਹੂਰ ‘56 ਦੁਕਾਨ’ ਦੇ ਦੁਕਾਨਦਾਰਾਂ ਨੇ ਆਉਣ ਵਾਲੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਨੋਖੀ ਪਹਿਲ ਕੀਤੀ ਹੈ। ਦੁਕਾਨਦਾਰਾਂ ਨੇ ਐਲਾਨ ਕੀਤਾ ਹੈ ਕਿ ਵੋਟਿੰਗ ਵਾਲੇ ਦਿਨ ਭਾਵ 17 ਨਵੰਬਰ ਨੂੰ ਵੋਟ ਪਾਉਣ ਵਾਲੇ ਹਰ ਵਿਅਕਤੀ ਨੂੰ ਉਸ ਦੀ ਉਂਗਲ ’ਤੇ ਸਿਆਹੀ ਦਾ ਨਿਸ਼ਾਨ ਦੇਖ ਕੇ ਮੁਫ਼ਤ ਪੋਹਾ ਅਤੇ ਜਲੇਬੀ ਦਿੱਤੀ ਜਾਵੇਗੀ। ‘56 ਦੁਕਾਨ ਟਰੇਡਰਜ਼’ ਐਸੋਸੀਏਸ਼ਨ ਦੇ ਪ੍ਰਧਾਨ ਗੁੰਜਨ ਸ਼ਰਮਾ ਨੇ ਕਿਹਾ, “ਸਫ਼ਾਈ ਦੇ ਮਾਪਦੰਡਾਂ ਅਨੁਸਾਰ ਇੰਦੌਰ ਦੇਸ਼ ਵਿੱਚ ਪਹਿਲੇ ਸਥਾਨ ’ਤੇ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡਾ ਸ਼ਹਿਰ ਵੋਟਿੰਗ ਦੇ ਮਾਮਲੇ ਵਿੱਚ ਵੀ ਸਿਖਰ ’ਤੇ ਰਹੇ। ਇਸ ਲਈ ਅਸੀਂ ਵੋਟ ਪਾਉਣ ਤੋਂ ਬਾਅਦ ਆਉਣ ਵਾਲੇ ਵੋਟਰਾਂ ਨੂੰ ਮੁਫਤ ਪੋਹਾ ਅਤੇ ਜਲੇਬੀ ਖੁਆਉਣ ਦਾ ਫੈਸਲਾ ਕੀਤਾ ਹੈ।’’ ਉਨ੍ਹਾਂ ਦੱਸਿਆ ਕਿ ਇਹ ਪੇਸ਼ਕਸ਼ 17 ਨਵੰਬਰ ਨੂੰ ਸਵੇਰੇ 9 ਵਜੇ ਤੱਕ ਰਹੇਗੀ। -ਪੀਟੀਆਈ
Advertisement
Advertisement