ਕੁੱਲੂ-ਮਨਾਲੀ ਹਾਈਵੇਅ ’ਤੇ ਵੋਲਵੋ ਬੱਸ ਪਲਟੀ
01:22 PM May 05, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਮੰਡੀ, 05 ਮਈ
Advertisement
ਸੋਮਵਾਰ ਨੂੰ ਕੁੱਲੂ ਜ਼ਿਲ੍ਹੇ ਵਿਚ ਕੁੱਲੂ-ਮਨਾਲੀ ਹਾਈਵੇਅ ’ਤੇ ਇਕ ਵੋਲਵੋ ਟੂਰਿਸਟ ਬੱਸ ਪਲਟ ਗਈ। ਇਸ ਦੌਰਾਨ ਜ਼ਖਮੀ ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ, ਹਾਲਾਂਕਿ ਇਸ ਘਟਨਾ ਮੌਕੇ ਯਾਤਰੀਆਂ ਦੇ ਕਿਸੇ ਵੀ ਤਰ੍ਹਾਂ ਦੀ ਸੱਟ ਲੱਗਣ ਤੋਂ ਬਚਾਅ ਰਿਹਾ। ਚਸ਼ਮਦੀਦਾਂ ਦੇ ਅਨੁਸਾਰ ਪਹਾੜੀ ਖੇਤਰ ਦੇ ਤਿੱਖੇ ਮੋੜ ਜਾਂ ਤਿਲਕਣ ਵਾਲੀ ਸੜਕ ਦੀ ਸਥਿਤੀ ਕਾਰਨ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ। ਉਨ੍ਹਾਂ ਦੱਸਿਆ ਕਿ 17 ਸੈਲਾਨੀਆਂ ਸਮੇਤ ਬੱਸ ਮਨਾਲੀ ਤੋਂ ਕੁੱਲੂ ਵੱਲ ਜਾ ਰਹੀ ਸੀ।
ਸਥਾਨਕ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਯਾਤਰੀਆਂ ਨੂੰ ਬੱਸ ਤੋਂ ਸੁਰੱਖਿਅਤ ਬਾਹਰ ਕੱਢਣ ਵਿਚ ਮਦਦ ਕੀਤੀ। ਕੁੱਲੂ ਦੇ ਐੱਸਪੀ ਕਾਰਤੀਕੇਯਨ ਗੋਕੁਲਾਚੰਦਰਨ ਨੇ ਕਿਹਾ ਕਿ ਪੁਲੀਸ ਘਟਨਾ ਸਬੰਧੀ ਪੁਲੀਸ ਵੱਲੋਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
Advertisement
Advertisement