HRTC Bus Fire: ਨੰਗਲ ਡੈਮ ਨੇੜੇ ਹਿਮਾਚਲ ਦੀ ਬੱਸ ਨੂੰ ਅੱਗ ਲੱਗੀ
02:49 PM Jun 10, 2025 IST
ਊਨਾ, 10 ਜੂਨ
ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਮੰਡੀ ਜ਼ਿਲ੍ਹੇ ਦੇ ਸੈਂਡੋਲ ਤੋਂ ਦਿੱਲੀ ਜਾ ਰਹੀ ਹਿਮਾਚਲ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (Himachal Road Transport Corporation - HRTC) ਦੀ ਇੱਕ ਬੱਸ ਨੂੰ ਨੰਗਲ ਡੈਮ ਨੇੜੇ ਅੱਗ ਲੱਗ ਗਈ। ਇਸ ਹਾਦਸੇ ਵਿਚ ਕੋਈ ਜ਼ਖਮੀ ਨਹੀਂ ਹੋਇਆ।
ਇਹ ਘਟਨਾ ਸੋਮਵਾਰ ਰਾਤ ਬੱਸ ਦੇ ਟਾਇਰਾਂ ਨੂੰ ਅੱਗ ਲੱਗਣ ਕਾਰਨ ਵਾਪਰੀ। ਅਧਿਕਾਰੀਆਂ ਅਨੁਸਾਰ ਜਿਵੇਂ ਹੀ ਬੱਸ ਨੰਗਲ ਡੈਮ ਪਹੁੰਚੀ, ਯਾਤਰੀਆਂ ਨੇ ਟਾਇਰਾਂ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਅਤੇ ਰੌਲਾ ਪਾਇਆ।
ਬੱਸ ਡਰਾਈਵਰ ਸਲੀਮ ਮੁਹੰਮਦ ਨੇ ਤੁਰੰਤ ਗੱਡੀ ਰੋਕੀ ਅਤੇ ਯਾਤਰੀਆਂ ਨੂੰ ਬਾਹਰ ਕੱਢਿਆ। ਲੋਕਾਂ ਨੇ ਫਿਰ ਨੰਗਲ ਸਥਿਤ ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (NFL) ਇਮਾਰਤ ਦੇ ਫਾਇਰ ਦਫ਼ਤਰ ਨੂੰ ਸੂਚਿਤ ਕੀਤਾ।
ਹਾਲਾਂਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ, ਪਰ ਇਸ ਦਾ ਅਸਲ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ। ਪੀਟੀਆਈ
Advertisement
Advertisement