ਵਾਲੀਬਾਲ: ਭਾਰਤ ਨੇ ਦੱਖਣੀ ਕੋਰੀਆ ਨੂੰ ਹਰਾਇਆ
07:55 AM Sep 21, 2023 IST
ਹਾਂਗਜ਼ੂ, 20 ਸਤੰਬਰ
ਭਾਰਤੀ ਪੁਰਸ਼ਾਂ ਦੀ ਵਾਲੀਬਾਲ ਟੀਮ ਨੇ ਅੱਜ ਅੱਜ ਦੱਖਣੀ ਕੋਰੀਆ ਨੂੰ ਹਰਾ ਕੇ ਏਸ਼ੀਅਨ ਖੇਡਾਂ ਦੇ ਨਾਕ-ਆਊਟ ਗੇੜ ਵਿਚ ਦਾਖਲਾ ਹਾਸਲ ਕਰ ਲਿਆ। ਭਾਰਤ ਨੇ ਗਰੁੱਪ ਸੀ ਦੇ ਆਖਰੀ ਮੈਚ ਵਿਚ ਦੱਖਣੀ ਕੋਰੀਆ ਦੀ ਟੀਮ ਨੂੰ 3-2 ਨਾਲ (25-27, 29-27, 25-22, 20-25, 17-15) ਮਾਤ ਦਿੱਤੀ। ਇਹ ਮੈਚ 2 ਘੰਟੇ 38 ਮਿੰਟ ਚੱਲਿਆ। ਇਸ ਤੋਂ ਪਹਿਲਾਂ ਭਾਰਤ ਨੇ ਕੰਬੋਡੀਆ ਨੂੰ 3-0 ਨਾਲ ਹਰਾਇਆ ਸੀ ਤੇ ਪੰਜ ਅੰਕ ਹਾਸਲ ਕਰ ਕੇ ਟੀਮ ਚੋਟੀ ਉਤੇ ਰਹੀ ਸੀ। ਭਾਰਤ ਵੱਲੋਂ ਅਮਿਤ ਗੁਲੀਆ ਤੇ ਅਸ਼ਵਲ ਰਾਏ ਸਟਾਰ ਖਿਡਾਰੀ ਰਹੇ ਤੇ ਉਨ੍ਹਾਂ ਕਈ ਅਹਿਮ ਅੰਕ ਜੋੜਨ ਵਿਚ ਮਦਦ ਕੀਤੀ। ਭਾਰਤ ਦਾ ਮੁਕਾਬਲਾ ਅਗਲੇ ਗੇੜ ਵਿਚ ਚੀਨੀ ਤਈਪੇਈ ਜਾਂ ਮੰਗੋਲੀਆ ਨਾਲ ਹੋਵੇਗਾ। -ਪੀਟੀਆਈ
Advertisement
Advertisement