ਵਾਲੀਬਾਲ: ਜ਼ੋਨ ਪੱਧਰੀ ਮੁਕਾਬਲਿਆਂ ’ਚ ਆਦਰਸ਼ ਸਕੂਲ ਕਾਲੇਵਾਲ ਜੇਤੂ
08:20 AM Jul 30, 2024 IST
Advertisement
ਕੁਰਾਲੀ: ਕੁਰਾਲੀ ਜ਼ੋਨ ਅਧੀਨ ਪੈਂਦੇ ਸਕੂਲਾਂ ਦੇ ਵਾਲੀਬਾਲ ਮੁਕਾਬਲੇ ਅੱਜ ਕਾਲੇਵਾਲ ਦੇ ਐਜੂਸਟਾਰ ਆਦਰਸ਼ ਸਕੂਲ ਵਿੱਚ ਹੋਏ। ਇਸ ਦੌਰਾਨ ਲੜਕੀਆਂ ਤੇ ਲੜਕਿਆਂ ਵੱਖ-ਵੱਖ ਵਰਗਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾ ਵਿੱਚ ਮੇਜ਼ਬਾਨ ਆਦਰਸ਼ ਸਕੂਲ ਕਾਲੇਵਾਲ ਦੀਆਂ ਟੀਮਾਂ ਦੀ ਝੰਡੀ ਰਹੀ। ਪ੍ਰਿੰਸੀਪਲ ਵੰਦਨਾ ਪੁਰੀ ਦੀ ਅਗਵਾਈ ਹੇਠ ਹੋਏ ਜ਼ੋਨ ਪੱਧਰੀ ਮੁਕਾਬਲਿਆਂ ਦਾ ਉਦਘਾਟਨ ਸਟੇਟ ਐਵਾਰਡੀ ਰਾਜਨ ਸ਼ਰਮਾ ਨੇ ਕੀਤਾ। ਉਨ੍ਹਾਂ ਖਿਡਾਰਨਾਂ ਨਾਲ ਜਾਣ-ਪਛਾਣ ਕੀਤੀ। ਗੁਲਜ਼ਾਰ ਸਿੰਘ ਨੇ ਦੱਸਿਆ ਕਿ ਲੜਕੀਆਂ ਦੇ 14 ਸਾਲ ਵਰਗ ਵਿੱਚ ਆਦਰਸ਼ ਸਕੂਲ ਕਾਲੇਵਾਲ ਨੇ ਪਹਿਲਾ, 17 ਸਾਲ ਵਰਗ ਵਿੱਚ ਵੀ ਆਦਰਸ਼ ਸਕੂਲ ਕਾਲੇਵਾਲ ਨੇ ਪਹਿਲਾ ਸਥਾਨ ਹਾਸਲ ਕੀਤਾ। 19 ਸਾਲ ਵਰਗ ਵਿੱਚ ਡੀਏਵੀ ਸਕੂਲ ਕੁਰਾਲੀ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਅੱਜ ਹੋਏ 14 ਸਾਲ ਵਰਗ ਦੇ ਮੁਕਾਬਲੇ ’ਚ ਆਦਰਸ਼ ਸਕੂਲ ਕਾਲੇਵਾਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਗੁਲਸਨੋਵਰ ਬਾਜਵਾ, ਗੁਲਸ਼ਨ ਰਾਠੌਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement