ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਸਤਾਰਾ ਰੋਜ਼ਾਨਾ 25 ਤੋਂ 30 ਉਡਾਣਾਂ ਦੀ ਕਰੇਗੀ ਕਟੌਤੀ

08:11 AM Apr 08, 2024 IST

ਨਵੀਂ ਦਿੱਲੀ: ਅਮਲੇ ਦੀ ਗੈਰ-ਉਪਲੱਬਧਤਾ ਕਰਕੇ ਅੜਿੱਕਿਆਂ ਦਾ ਸਾਹਮਣਾ ਕਰ ਰਹੀ ਵਿਸਤਾਰਾ ਏਅਰਲਾਈਨਜ਼ ਨੇ ਰੋਜ਼ਾਨਾ 25 ਤੋਂ 30 ਉਡਾਣਾਂ ਵਿਚ ਕਟੌਤੀ ਜਾਂ ਆਪਣੀ ਸਮਰੱਥਾ 10 ਫੀਸਦ ਘਟਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚੋਂ ਵਧੇਰੇ ਉਡਾਣਾਂ ਘਰੇਲੂ ਨੈੱਟਵਰਕ ਨਾਲ ਸਬੰਧਤ ਹੋਣਗੀਆਂ। ਟਾਟਾ ਸਮੂਹ ਨਾਲ ਸਬੰਧਤ ਏਅਰਲਾਈਨ ਪਿਛਲੇ ਕੁਝ ਸਮੇਂ ਤੋਂ ਆਪਣੇ ਅਪਰੇਸ਼ਨਾਂ ਨੂੰ ਸਥਿਰ ਕਰਨ ਲਈ ਜੂਝ ਰਹੀ ਹੈ। ਗਰਮੀਆਂ ਦੇ ਮੌਜੂਦਾ ਸ਼ਡਿਊਲ ਦੌਰਾਨ ਫੁਲ-ਸਰਵਿਸ ਏਅਰਲਾਈਨ ਨੇ ਰੋਜ਼ਾਨਾ 300 ਤੋਂ ਵੱਧ ਉਡਾਣਾਂ ਅਪਰੇਟ ਕਰਨੀਆਂ ਹੁੰਦੀਆਂ ਹਨ, ਪਰ ਕਈ ਪਾਇਲਟਾਂ ਦੇ ਬਿਮਾਰ ਹੋਣ ਕਰਕੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਵੱਡੀ ਗਿਣਤੀ ਉਡਾਣਾਂ ਰੱਦ ਕਰਨੀਆਂ ਪਈਆਂ ਹਨ। ਏਅਰਲਾਈਨ ਨੇ ਕਿਹਾ ਕਿ ਉਡਾਣਾਂ ਵਿਚ ਕਟੌਤੀ ਕਰਕੇ ਅਸਰਅੰਦਾਜ਼ ਹੋਏ ਮੁਸਾਫ਼ਰਾਂ ਨੂੰ ਪਹਿਲਾਂ ਹੀ ਹੋਰਨਾਂ ਉਡਾਣਾਂ ਵਿਚ ਐਡਜਸਟ ਕਰ ਦਿੱਤਾ ਗਿਆ ਹੈ। ਵਿਸਤਾਰਾ ਕੋਲ 1000 ਦੇ ਕਰੀਬ ਪਾਇਲਟ ਹਨ। -ਪੀਟੀਆਈ

Advertisement

Advertisement