For the best experience, open
https://m.punjabitribuneonline.com
on your mobile browser.
Advertisement

ਵਿਦਿਆਰਥਣਾਂ ਵੱਲੋਂ ਸੀਕਰੀ ਫਾਰਮ ਦਾ ਦੌਰਾ

08:57 AM Mar 21, 2024 IST
ਵਿਦਿਆਰਥਣਾਂ ਵੱਲੋਂ ਸੀਕਰੀ ਫਾਰਮ ਦਾ ਦੌਰਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਸ਼ਾਹਬਾਦ ਮਾਰਕੰਡਾ: ਆਰੀਆ ਕੰਨਿਆ ਕਾਲਜ ਦੇ ਜੂਆਲੋਜੀ ਵਿਭਾਗ ਦੀਆਂ ਵਿਦਿਆਰਥਣਾਂ ਨੇ ਵਿਭਾਗ ਦੇ ਮੁਖੀ ਸਚਿਨ ਦੀ ਅਗਵਾਈ ਵਿਚ ਪਿੰਡ ਢੰਗਾਲੀ ਸਥਿਤ ਸੀਕਰੀ ਫਾਰਮ ਦਾ ਦੌਰਾ ਕੀਤਾ। ਵਿਦਿਆਰਥਣਾਂ ਨੇ ਇਥੇ ਬਣ ਰਹੀ ਗੰਡੋਆ ਖਾਦ ਦੀਆਂ ਬਰੀਕੀਆਂ ਬਾਰੇ ਜਾਣਿਆ। ਸੀਕਰੀ ਫਾਰਮ ਦੇ ਐੱਮਡੀ ਕਰਨ ਸੀਕਰੀ ਨੇ ਵਿਦਿਆਰਥਣਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਰਸਾਈਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਲਗਾਤਾਰ ਘੱਟਦੀ ਜਾ ਰਹੀ ਹੈ ਤੇ ਧਰਤੀ ਹੇਠਲਾ ਪਾਣੀ ਵੀ ਜ਼ਹਿਰੀਲਾ ਹੋਣ ਦੇ ਨਾਲ ਨਾਲ ਵਾਤਾਵਰਣ ਵੀ ਗੰਧਲਾ ਹੁੰਦਾ ਜਾ ਰਿਹਾ ਹੈ। ਵਿਦਿਆਰਥਣਾਂ ਨੇ ਫਾਰਮ ਵਿਚ ਪੈਦਾ ਹੋ ਰਹੀਆਂ ਸਬਜ਼ੀਆਂ ਆਦਿ ਬਾਰੇ ਵੀ ਜਾਣਕਾਰੀ ਹਾਸਲ ਕੀਤੀ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×