For the best experience, open
https://m.punjabitribuneonline.com
on your mobile browser.
Advertisement

ਐੱਨਸੀਸੀ ਕੈਡੇਟਾਂ ਵੱਲੋਂ ਵਿਰਾਸਤ-ਏ-ਖਾਲਸਾ ਦੇ ਦਰਸ਼ਨ

08:04 AM May 25, 2024 IST
ਐੱਨਸੀਸੀ ਕੈਡੇਟਾਂ ਵੱਲੋਂ ਵਿਰਾਸਤ ਏ ਖਾਲਸਾ ਦੇ ਦਰਸ਼ਨ
Advertisement

ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 24 ਮਈ
ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਹੋਏ ਐੱਨਸੀਸੀ ਕੈਡੇਟਾਂ ਨੇ ਅੱਜ ਵਿਰਾਸਤ ਏ-ਖਾਲਸਾ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨ ਕੀਤੇ। ਕੈਂਪ ਕਮਾਂਡੈਂਟ ਕਰਨਲ ਟੀ.ਵਾਈ.ਐਸ ਬੇਦੀ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਨਸੀਸੀ ਟ੍ਰੇਨਿੰਗ ਸਕੂਲ ਰੂਪਨਗਰ ਵਿਖੇ ‘ਏਕ ਭਾਰਤ ਸ੍ਰੇਸ਼ਟ ਭਾਰਤ’ ਕੈਂਪ ਚੱਲ ਰਿਹਾ ਹੈ, ਜਿਸ ਦੇ ਵਿੱਚ ਅਲੱਗ ਅਲੱਗ ਰਾਜਾਂ ਤੋਂ ਐੱਨਸੀਸੀ ਕੈਡਿਟ ਭਾਗ ਲੈ ਰਹੇ ਹਨ। ਰਾਸ਼ਟਰੀ ਏਕਤਾ ਨੂੰ ਮਜਬੂਤ ਕਰਨ ਦੇ ਉਦੇਸ਼ ਦੇ ਨਾਲ ਅਤੇ ਦੂਸਰੇ ਰਾਜਾਂ ਦੇ ਸੱਭਿਆਚਾਰ ਨੂੰ ਸਮਝਣ ਦੇ ਲਈ ਇਹੋ ਜਿਹੇ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੈਡੇਟਾਂ ਨੂੰ ਪੰਜਾਬ ਦੇ ਵਿਰਸੇ ਅਤੇ ਸੱਭਿਆਚਾਰ ਬਾਰੇ ਦੱਸਣ ਦੇ ਲਈ ਅੱਜ ਇਤਿਹਾਸਿਕ ਨਗਰੀ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਵਾਏ ਗਏ, ਜਿਸ ਵਿੱਚ ਐੱਨਸੀਸੀ ਕੈਡੇਟਾਂ ਨੇ ਖਾਲਸਾ ਦਾ ਜਨਮ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਕੀਤੇ। ਉੜੀਸਾ ਤੋਂ ਆਏ ਐਨਸੀਸੀ ਕੈਡੇਟਾਂ ਨੇ ਕਿਹਾ ਕਿ ਉਨ੍ਹਾਂ ਲਈ ਸ੍ਰੀ ਆਨੰਦਪੁਰ ਸਾਹਿਬ ਦਾ ਇਹ ਟੂਰ ਇਤਿਹਾਸਿਕ ਹੋ ਨਿਬੜਿਆ ਹੈ ਅਤੇ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਵਿਰਾਸਤ-ਏ ਖਾਲਸਾ ਦੇ ਦਰਸ਼ਨ ਕਰ ਕੇ ਬਹੁਤ ਪ੍ਰਭਾਵਿਤ ਹੋਏ ਹਨ। ਇਸ ਮੌਕੇ ਚੀਫ ਅਫਸਰ ਰਣਜੀਤ ਸਿੰਘ ਸੈਣੀ, ਚੀਫ ਆਫਸਰ ਰਣਜੀਤ ਸਿੰਘ ਧਾਰਨੀ, ਐਨਸੀਸੀ ਅਫਸਰ ਪ੍ਰਦੀਪ ਕੁਮਾਰ, ਕੈਪਟਨ ਪ੍ਰਸ਼ਾਂਤ ਕੁਮਾਰ ਬਹਿਰਾ, ਕੈਪਟਨ ਪ੍ਰੋਮਿਲਾ ਦਾਸ, ਸੂਬੇਦਾਰ ਆਰਡੀ ਸਿੰਘ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×