For the best experience, open
https://m.punjabitribuneonline.com
on your mobile browser.
Advertisement

ਗੁਜਰਾਤ: ਹਰਿਮੰਦਰ ਸਾਹਿਬ ਕੰਪਲੈਕਸ ’ਚ ਯੋਗ ਕਰਨ ਵਾਲੀ ਨੂੰ ਧਮਕੀਆਂ ਮਗਰੋਂ ਪੁਲੀਸ ਸੁਰੱਖਿਆ ਮਿਲੀ

03:28 PM Jun 24, 2024 IST
ਗੁਜਰਾਤ  ਹਰਿਮੰਦਰ ਸਾਹਿਬ ਕੰਪਲੈਕਸ ’ਚ ਯੋਗ ਕਰਨ ਵਾਲੀ ਨੂੰ ਧਮਕੀਆਂ ਮਗਰੋਂ ਪੁਲੀਸ ਸੁਰੱਖਿਆ ਮਿਲੀ
Advertisement

ਵਡੋਦਰਾ, 24 ਜੂਨ
ਵਡੋਦਰਾ ਦੀ ਫੈਸ਼ਨ ਡਿਜ਼ਾਈਨਰ ਅਰਚਨਾ ਮਕਵਾਨਾ ਨੂੰ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮੌਕੇ ’ਤੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਯੋਗ ਕਰਨ ਤੋਂ ਬਾਅਦ ਪੁਲੀਸ ਸੁਰੱਖਿਆ ਮੁਹੱਈਆਂ ਕਰਵਾਈ ਗਈ ਹੈ। ਉਸ ਨੇ ਹਰਿਮੰਦਰ ਸਾਹਿਬ ਕੰਪਲੈਕਸ ’ਚ ਸੀਸ ਆਸਨ ਕੀਤਾ ਅਤੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ। ਇਸ ਤੋਂ ਬਾਅਦ ਅਰਚਨਾ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਉਸ ਨੇ ਇਸ ਲਈ ਮੁਆਫ਼ੀ ਮੰਗੀ ਤੇ ਕਿਹਾ ਕਿ ਉਸ ਦਾ ਇਰਾਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦਾ ਨਹੀਂ ਸੀ।

Advertisement

Advertisement
Author Image

Advertisement
Advertisement
×