ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਡ ਕੋਟ ਧਰਮ ਚੰਦ ਕਲਾਂ ਵਿੱਚ ਦੋ ਧਿਰਾਂ ’ਚ ਹਿੰਸਕ ਝੜਪਾਂ, ਸਥਿਤੀ ਤਣਾਅਪੂਰਨ

06:59 AM Aug 11, 2023 IST
featuredImage featuredImage
ਕੋਟ ਧਰਮ ਚੰਦ ਕਲਾਂ ਵਿੱਚ ਹੋਈਆਂ ਹਿੰਸਕ ਝੜਪਾਂ ਵਿੱਚ ਸਾੜੇ ਗਏ ਵਾਹਨ ਅਤੇ ਨੁਕਸਾਨਿਆ ਸਾਮਾਨ।

ਗੁਰਬਖਸ਼ਪੁਰੀ
ਤਰਨ ਤਾਰਨ, 10 ਅਗਸਤ
ਥਾਣਾ ਝਬਾਲ ਅਧੀਨ ਆਉਂਦੇ ਪਿੰਡ ਕੋਟ ਧਰਮ ਚੰਦ ਕਲਾਂ ਵਿੱਚ ਬੀਤੀ ਅੱਧੀ ਰਾਤ ਨੂੰ ਦੋ ਧੜਿਆਂ ਦਰਮਿਆਨ ਹੋਈਆਂ ਹਿੰਸਕ ਝੜਪਾਂ ਕਾਰਨ ਪਿੰਡ ’ਚ ਭਾਰੀ ਦਹਿਸ਼ਤ ਫੈਲ ਗਈ|

ਇਨ੍ਹਾਂ ਝੜਪਾਂ ਵਿੱਚ ਜਿਥੇ ਦੋਹਾਂ ਦੇ ਧਿਰਾਂ ਦੇ ਕਈ ਜਣੇ ਜ਼ਖਮੀ ਹੋ ਗਏ ਉਥੇ ਅੱਠ ਦੇ ਕਰੀਬ ਘਰਾਂ ਦੇ ਸਾਮਾਨ ਆਦਿ ਦੀ ਭੰਨ ਤੋੜ ਕੀਤੀ ਗਈ| ਇਸ ਤੋਂ ਇਲਾਵਾ 10 ਦੇ ਕਰੀਬ ਮੋਟਰ ਸਾਈਕਲ–ਮੋਪੇਡਾਂ ਨੂੰ ਜਾਂ ਤਾਂ ਸਾੜ ਦਿੱਤਾ ਜਾਂ ਫਿਰ ਉਨ੍ਹਾਂ ਦੀ ਵੀ ਤੋੜ ਭੰਨ ਕੀਤੀ ਗਈ| ਇਸ ਵਾਰਦਾਤ ਦੇ ਚਲਦਿਆਂ ਪਿੰਡ ਅੰਦਰ ਉਸ ਵੇਲੇ ਸਥਿਤੀ ਖਤਰਨਾਕ ਮੋੜ ’ਤੇ ਪਹੁੰਚ ਗਈ ਜਦੋਂ ਇਕ ਧਿਰ ਵਲੋਂ ਬਾਹਰ ਤੋਂ ਹਮਲਾ ਕਰਨ ਲਈ ਮੰਗਵਾਏ 40 ਦੇ ਕਰੀਬ ਹਮਲਾਵਰਾਂ ’ਤੇ ਪਿੰਡ ਦੇ ਵੱਡੀ ਗਿਣਤੀ ਲੋਕਾਂ ਨੇ ਹਮਲਾ ਕਰ ਦਿੱਤਾ ਤਾਂ ਉਹ ਆਪਣੇ ਵਾਹਨ ਆਦਿ ਮੌਕੇ ’ਤੇ ਛੱਡ ਕੇ ਫਰਾਰ ਹੋ ਗਏ| ਇਸ ਹਮਲੇ ਦੀ ਹਮਲਾਵਰਾਂ ਨੇ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ| ਇਹ ਝੜਪ ਪਿੰਡ ਦੇ ਇਕ ਭਾਈਚਾਰੇ ਦੇ ਪਰਿਵਾਰਾਂ ਦਰਮਿਆਨ ਦਿਨਾਂ ਤੋਂ ਚਲਦੇ ਆ ਰਹੇ ਤਰਕਾਰ ਕਰਕੇ ਹੋਈ ਦੱਸੀ ਜਾ ਰਹੀ ਹੈ|
ਇਸ ਸਬੰਧੀ ਝਬਾਲ ਪੁਲੀਸ ਨੇ ਦੋਹਾਂ ਧਿਰਾਂ ਦੇ ਸੌ ਦੇ ਕਰੀਬ ਜਣਿਆਂ ਖਿਲਾਫ਼ ਕਰਾਸ ਕੇਸ ਦਰਜ ਕੀਤਾ ਹੈ| ਪਿੰਡ ਦੇ ਵਧੇਰੇ ਲੋਕ ਇਨ੍ਹਾਂ ਝੜਪਾਂ ਲਈ ਪੁਲੀਸ ਨੂੰ ਕਸੂਰਵਾਰ ਠਹਿਰਾ ਰਹੇ ਹਨ| ਪਿੰਡ ਦੇ ਵਾਸੀ ਜੱਜਬੀਰ ਸਿੰਘ ਨੇ ਕਿਹਾ ਕਿ ਪਿੰਡ ਦੇ ਵਾਸੀ ਚਰਨਜੀਤ ਸਿੰਘ ਦੀ ਧਿਰ ਵਲੋਂ ਉਨ੍ਹਾਂ ਦੇ ਚਾਰ ਰਿਸ਼ਤੇਦਾਰਾਂ ਨੂੰ ਕੁਝ ਦਿਨ ਪਹਿਲਾਂ ਜ਼ਖਮੀ ਕਰ ਦਿੱਤਾ ਸੀ ਅਤੇ ਇਸ ਸਬੰਧੀ ਉਨ੍ਹਾਂ ਨੇ ਝਬਾਲ ਪੁਲੀਸ ਨੂੰ ਹਸਪਤਾਲ ਤੋਂ ਜਾਰੀ ਕੀਤੀ ਐਮਐਲਆਰ (ਮੈਡੀਕੋ ਲੀਗਲ ਰਿਪੋਰਟ) ਵੀ ਦਿੱਤੀ ਸੀ ਪਰ ਪੁਲੀਸ ਵਲੋਂ ਬਣਦੀ ਕਾਰਵਾਈ ਨਾ ਕੀਤੇ ਜਾਣ ਕਰਕੇ ਪਿੰਡ ਦੇ ਲੋਕਾਂ ਨੂੰ ਰਾਤ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ|
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੀਤੀ ਰਾਤ ਜਿਹੜੇ ਦੋ ਧੜਿਆਂ ਦਰਮਿਆਨ ਝੜਪਾਂ ਹੋਈਆਂ ਉਨ੍ਹਾਂ ਵਿੱਚ ਇਕ ਧਿਰ ਦੀ ਅਗਵਾਈ ਸੰਤੋਖ ਸਿੰਘ ਅਤੇ ਦੂਸਰੀ ਧਿਰ ਦੀ ਅਗਵਾਈ ਚਰਨਜੀਤ ਸਿੰਘ ਨੇ ਕੀਤੀ| ਡੀਐਸਪੀ ਤਰਸੇਮ ਮਸੀਹ ਨੇ ਦੱਸਿਆ ਕਿ ਬੀਤੇ ਕੱਲ੍ਹ ਬੁੱਧਵਾਰ ਨੂੰ ਸਵੇਰ ਤੋਂ ਹੀ ਦੋਹਾ ਧਿਰਾਂ ਦਰਮਿਆਨ ਜ਼ੁਬਾਨੀ ਕਲਾਮੀ ਤਕਰਾਰ ਚੱਲਦਾ ਆ ਰਿਹਾ ਸੀ| ਇਸ ’ਤੇ ਸੰਤੋਖ ਸਿੰਘ ਧਿਰ ਨੇ ਬਾਹਰੋਂ ਮੰਗਵਾਏ 40 ਦੇ ਕਰੀਬ ਆਪਣੇ ਸਮਰਥਕਾਂ ਨੂੰ ਰਵਾਇਤੀ ਹਥਿਆਰਾਂ ਨਾਲ ਲੈਸ ਕਰਕੇ ਚਰਨਜੀਤ ਸਿੰਘ ਧਿਰ ਦੇ ਪਰਿਵਾਰਾਂ ’ਤੇ ਹਮਲਾ ਕਰ ਦਿੱਤਾ| ਬਾਹਰ ਤੋਂ ਆਏ ਹਮਲਾਵਰਾਂ ਤੋਂ ਖਫਾ ਹੋਏ ਪਿੰਡ ਦੇ ਆਮ ਲੋਕਾਂ ਨੇ ਇਸ ਦੇ ਵਿਰੋਧ ਵਿੱਚ ਇਕਜੁੱਟ ਹੋ ਕੇ ਬਾਹਰਲੇ ਲੋਕਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ| ਉਹ ਆਪਣੇ ਵਾਹਨ ਆਦਿ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਜਿਨ੍ਹਾਂ ਨੂੰ ਇਕੱਤਰ ਹੋਈ ਭੀੜ ਨੇ ਅੱਗ ਲਗਾ ਦਿੱਤੀ ਜਾਂ ਫਿਰ ਤੋੜ ਭੰਨ ਦਿੱਤਾ| ਡੀਐਸਪੀ ਨੇ ਕਿਹਾ ਕਿ ਪੁਲੀਸ ਨੇ ਦੋਹਾਂ ਧਿਰਾਂ ਦੇ ਬਿਆਨ ਦਰਜ ਕਰਕੇ 100 ਦੇ ਕਰੀਬ ਜਣਿਆਂ ਵਿਰੁਧ ਕਰਾਸ ਕੇਸ ਦਰਜ ਕੀਤਾ ਹੈ| ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ|
Advertisement

Advertisement