For the best experience, open
https://m.punjabitribuneonline.com
on your mobile browser.
Advertisement

ਹਿੰਸਾ ਮਾਮਲਾ: ਦਿੱਲੀ ਹਾਈ ਕੋਰਟ ਵੱਲੋਂ ਖ਼ਾਲਿਦ ਸੈਫ਼ੀ ਦੀ ਪਟੀਸ਼ਨ ਖਾਰਜ

08:01 AM Nov 06, 2024 IST
ਹਿੰਸਾ ਮਾਮਲਾ  ਦਿੱਲੀ ਹਾਈ ਕੋਰਟ ਵੱਲੋਂ ਖ਼ਾਲਿਦ ਸੈਫ਼ੀ ਦੀ ਪਟੀਸ਼ਨ ਖਾਰਜ
Advertisement

ਨਵੀਂ ਦਿੱਲੀ, 5 ਨਵੰਬਰ
ਦਿੱਲੀ ਹਾਈ ਕੋਰਟ ਨੇ ਅੱਜ ਕੋਰਟ ਯੂਨਾਈਟਿਡ ਅਗੇਂਸਟ ਹੇਟ ਦੇ ਬਾਨੀ ਖਾਲਿਦ ਸੈਫੀ ਵੱਲੋਂ ਦਾਇਰ ਉਹ ਪਟੀਸ਼ਨ ਖਾਰਜ ਕਰ ਦਿੱਤੀ ਹੈ, ਜਿਸ ਵਿੱਚ 2020 ’ਚ ਉੱਤਰ-ਪੂਰਬੀ ਦਿੱਲੀ ’ਚ ਹੋਈ ਹਿੰਸਾ ਦੇ ਸਬੰਧ ਵਿੱਚ ਉਸ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਲਾਉਣ ਸਬੰਧੀ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਸੈਫੀ, ਜੋ ਸੀਏਏ ਵਿਰੋਧੀ ਪ੍ਰਦਰਸ਼ਨਾਂ ’ਚ ਸ਼ਾਮਲ ਮੁੱਖ ਕਾਰਕੁਨਾਂ ’ਚੋਂ ਇੱਕ ਸੀ, ਨੇ ਇਹ ਦਲੀਲ ਦਿੰਦਿਆਂ ਦੋਸ਼ ਰੱਦ ਕਰਨ ਦੀ ਮੰਗ ਕੀਤੀ ਕਿ ਉਸ ਖ਼ਿਲਾਫ਼ ਅਜਿਹੇ ਗੰਭੀਰ ਦੋਸ਼ ਲਾਉਣ ਦਾ ਕੋਈ ਅਧਾਰਾ ਨਹੀਂ ਹੈ। ਹਾਲਾਂਕਿ ਜਸਟਿਸ ਮਨੋਜ ਕੁਮਾਰ ਓਹਰੀ ਦੇ ਬੈਂਚ ਨੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ। -ਏਐੱਨਆਈ

Advertisement

Advertisement
Advertisement
Author Image

sukhwinder singh

View all posts

Advertisement