ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਂਝੀਆਂ ਥਾਵਾਂ ’ਤੇ ਪੋਸਟਰ ਲਾ ਕੇ ਨਿਯਮਾਂ ਦੀ ਉਲੰਘਣਾ

07:11 AM May 30, 2024 IST
ਸ਼ੁਤਰਾਣਾ ਦੇ ਸ਼ਮਸ਼ਾਨਘਾਟ ਦੀ ਕੰਧ ’ਤੇ ਲੱਗੇ ਪੋਸਟਰ।

ਗੁਰਨਾਮ ਸਿੰਘ ਚੌਹਾਨ
ਪਾਤੜਾਂ, 29 ਮਈ
ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਵੱਲੋਂ ਸਰਕਾਰੀ ਇਮਾਰਤਾਂ, ਸ਼ਮਸ਼ਾਨਘਾਟ ਅਤੇ ਹੋਰ ਸਾਂਝੀਆਂ ਥਾਵਾਂ ’ਤੇ ਪੋਸਟਰ ਤੇ ਬੈਨਰ ਲਾ ਕੇ ਚੋਣ ਕਮਿਸ਼ਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਚੋਣ ਅਧਿਕਾਰੀ ਤੇ ਐੱਸਡੀਐੱਮ ਪਾਤੜਾਂ ਰਵਿੰਦਰ ਸਿੰਘ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਪੜਤਾਲ ਦੇ ਆਦੇਸ਼ ਦਿੱਤੇ ਹਨ। ਰਿਪੋਰਟ ਆਉਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੁਤਰਾਣਾ, ਗੋਬਿੰਦਪੁਰਾ, ਕਰਤਾਰਪੁਰ, ਸ਼ਾਦੀਪੁਰ ਮੋਮੀਆ, ਸ਼ਬੀਲਪੁਰ, ਬਾਦਸ਼ਾਹਪੁਰ ਆਦਿ ਬੱਸ ਅੱਡਿਆਂ ਦੀਆਂ ਕੰਧਾਂ ’ਤੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਪੋਸਟਰ ਲੱਗੇ ਹੋਏ ਹਨ। ਇਕ ਮ੍ਰਿਤਕ ਦੇ ਫੁੱਲ ਚੁਗਣ ਆਏ ਵਿਅਕਤੀ ਪਿੰਡ ਸ਼ੁਤਰਾਣਾ ਤੋਂ ਰਸੌਲੀ ਨੂੰ ਜਾਣ ਵਾਲੀ ਸੜਕ ’ਤੇ ਬਣੇ ਸ਼ਮਸ਼ਾਨਘਾਟ ਦੀ ਕੰਧ ਉੱਤੇ ਚੋਣ ਪ੍ਰਚਾਰ ਦੇ ਪੋਸਟਰ ਦੇਖ ਕੇ ਹੈਰਾਨ ਹੁੰਦੇ ਇਕ ਦੂਜੇ ਨੂੰ ਆਖ ਰਹੇ ਸਨ,‘ਅਕਾਲੀ ਤੇ ‘ਆਪ’ ਨੂੰ ਜਿਉਂਦੇ ਵੋਟਰਾਂ ਤੋਂ ਵੋਟਾਂ ਦੀ ਆਸ ਨਹੀਂ। ਇਸੇ ਕਰਕੇ ਮੁਰਦਿਆਂ ਤੋਂ ਵੋਟਾਂ ਮੰਗ ਰਹੇ ਹਨ।’ ਭਾਰਤੀ ਜਨਤਾ ਪਾਰਟੀ ਸੀਨੀਅਰ ਸੈਕੰਡਰੀ ਸਕੂਲ ਸ਼ੁਤਰਾਣਾ ਦੀਆਂ ਕੰਧਾਂ ’ਤੇ ਪੋਸਟਰ ਲਗਾ ਕੇ ਆਪਣੀ ਰਾਜਨੀਤਿਕ ਤਾਕਤ ਦਿਖਾ ਰਹੀ ਹੈ ਜਦਕਿ ਸਕੂਲ ਪ੍ਰਬੰਧਕਾਂ ਨੇ ਕੰਧ ’ਤੇ ਪੋਸਟਰ ਨਾ ਲਾਉਣ ਸਬੰਧੀ ਨੋਟਿਸ ਲਿਖਿਆ ਹੋਇਆ ਹੈ। ਚੋਣ ਅਧਿਕਾਰੀ ਤੇ ਐੱਸਡੀਐੱਮ ਪਾਤੜਾਂ ਰਵਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਅਤੇ ਸਾਂਝੀਆਂ ਥਾਵਾਂ ’ਤੇ ਪੋਸਟਰ ਅਤੇ ਹੋਰ ਚੋਣ ਸਮੱਗਰੀ ਲੱਗੇ ਹੋਣ ਦੀ ਜਾਣਕਾਰੀ ਮਿਲਦੇ ਸਾਰ ਪੋਸਟਰਾਂ ਨੂੰ ਉਤਾਰਨ ਅਤੇ ਪੜਤਾਲ ਦੇ ਆਦੇਸ਼ ਜਾਰੀ ਕੀਤੇ ਹੋਏ ਹਨ। ਰਿਪੋਰਟ ਆਉਣ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ

Advertisement

Advertisement
Advertisement