ਵਿਨੇਸ਼ ਨੂੰ ਸਪੇਨ ਦੌਰੇ ਲਈ ਵੀਜ਼ਾ ਮਿਲਿਆ
06:56 AM Jul 04, 2024 IST
ਨਵੀਂ ਦਿੱਲੀ, 3 ਜੁਲਾਈ
ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਪਹਿਲਵਾਨ ਵਿਨੇਸ਼ ਫੋਗਾਟ ਨੂੰ ਸਪੇਨ ਜਾਣ ਲਈ ਅੱਜ ਸ਼ੈਨੇਗਨ ਵੀਜ਼ਾ ਮਿਲ ਗਿਆ ਹੈ। ਸਪੇਨ ਗ੍ਰਾਂ ਪ੍ਰੀ 2024 ਵਿੱਚ ਹਿੱਸਾ ਲੈਣ ਲਈ ਫੋਗਾਟ ਨੇ ਅੱਜ ਰਾਤ ਨੂੰ ਰਵਾਨਾ ਹੋਣਾ ਸੀ ਪਰ ਸਵੇਰ ਤੱਕ ਉਸ ਨੂੰ ਵੀਜ਼ਾ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਨੇ ਖੇਡ ਮੰਤਰੀ ਮਨਸੁਖ ਮਾਂਡਵੀਆ ਅਤੇ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ। ਤਿੰਨ ਘੰਟੇ ਬਾਅਦ ਫੋਗਾਟ ਨੇ ਦੱਸਿਆ ਕਿ ਉਸ ਨੂੰ ਸ਼ੈਨੇਗਨ ਵੀਜ਼ਾ ਮਿਲ ਗਿਆ ਹੈ। ਉਸ ਨੇ ਇਸ ਮਦਦ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ। -ਪੀਟੀਆਈ
Advertisement
Advertisement