ਪਿੰਡਾਂ ਦਾ ਸ਼ਹਿਰਾਂ ਵਾਂਗ ਹੋਵੇਗਾ ਵਿਕਾਸ: ਬੇਦੀ
ਪੱਤਰ ਪ੍ਰੇਰਕ
ਜੀਂਦ/ਨਰਵਾਣਾ, 17 ਨਵੰਬਰ
ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਹੇ ਕਿ ਪੇਂਡੂਆਂ ਦੀ ਜ਼ਰੂਰੀ ਮੰਗਾਂ ਅਨੁਸਾਰ ਕੰਮ ਕੀਤਾ ਜਾਵੇਗਾ ਅਤੇ ਪਿੰਡਾਂ ਦਾ ਵਿਕਾਸ ਸ਼ਹਿਰਾਂ ਦੀ ਤਰਜ ’ਤੇ ਕੀਤਾ ਜਾਵੇਗਾ। ਉਨ੍ਹਾਂ ਪਿੰਡ ਵਾਸੀਆਂ ਨੂੰ ਭਾਈਚਾਰਾ ਇਵੇਂ ਹੀ ਬਰਕਰਾਰ ਰੱਖਣ ਦੀ ਅਪੀਲ ਕੀਤੀ। ਪਿੰਡ ਦੇ ਵਿਕਾਸ ਵਿੱਚ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਹ ਗੱਲ ਉਨ੍ਹਾਂ ਪਿੰਡ ਸੀਂਸਰ ਵਿੱਚ ਕਰਵਾਏ ਸਵਾਗਤੀ ਪ੍ਰੋਗਰਾਮ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਆਖੀ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੂਰੇ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਬਰਾਬਰ ਵਿਕਾਸ ਕਰਵਾਇਆ ਜਾਵੇਗਾ, ਪੈਸੇ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਪਿੰਡ ਵਿੱਚ ਪ੍ਰਜਾਪਤੀ ਚੌਪਾਲ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਪਿੰਡ ਸੀਂਸਰ ਵਿੱਚ ਪੀਣ ਦੇ ਪਾਣੀ ਦੀ ਘਾਟ, ਸਿਹਤ ਸੇਵਾਵਾਂ ਸਬੰਧੀ ਘਾਟ ਨੂੰ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰੀ ਸਕੂਲ ਨੂੰ 12ਵੀਂ ਤੱਕ ਅੱਪਗ੍ਰੇਡ, ਸਕੂਲ ਵਿੱਚ ਕਮਰਿਆਂ ਦਾ ਨਿਰਮਾਣ, ਲਾਇਬ੍ਰੇਰੀ, ਖੇਡ ਸਟੇਡੀਅਮ ਦਾ ਨਿਰਮਾਣ, ਪਿੰਡ ਦੇ ਤਲਾਬ ਨੂੰ 5 ਪੌਂਡ ਸਿਸਟਮ ਦੇ ਤਹਿਤ ਸੁੰਦਰ, ਸਮਸ਼ਾਨਘਾਟ ਦੀ ਚਾਰਦੀਵਾਰੀ ਅਤੇ ਪਿੰਡ ਦੀਆਂ ਗਲੀਆਂ ਪੱਕੀਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਨਾਲ ਪਿੰਡ ਦੇ ਸਰਪੰਚ ਵੇਦ ਪਾਲ, ਕਰਨ ਪ੍ਰਤਾਪ ਬੇਦੀ, ਰਿਸ਼ੀਪਾਲ ਬੇਦੀ, ਰਿਸ਼ਪਾਲ ਸ਼ਰਮਾ, ਪ੍ਰਮੋਦ ਸ਼ਰਮਾ, ਸੁਸ਼ੀਲ ਸਾਸ਼ਤਰੀ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।